Category: ਨਜ਼ਰੀਆ

Home » ਨਜ਼ਰੀਆ » Page 3
ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ?
Post

ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ?

ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ।

ਅੱਜ ਕਿਤਾਬ ਦੇ ਜਾਰੀ ਹੋਣ ਦੇ ਦਿਹਾੜੇ ਮੌਕੇ….
Post

ਅੱਜ ਕਿਤਾਬ ਦੇ ਜਾਰੀ ਹੋਣ ਦੇ ਦਿਹਾੜੇ ਮੌਕੇ….

ਭਾਈ ਦਲਜੀਤ ਸਿੰਘ ਹੋਰਾਂ ਨੇ ਸਾਡਿਆਂ ਸਮਿਆਂ ਦੇ ਸ਼ਾਨਾਂਮੱਤੇ ਸਿੱਖ ਸੰਘਰਸ਼ ਦੀ ਬਾਤ ਆਪਣੀਆਂ ਯਾਦਾਂ ਥਾਣੀ ਪਾਉਣੀ ਚਾਹੀ ਤਾਂ ਉਨ੍ਹਾਂ ਦੁਆਰਾ ਸੁੱਚੇ ਪਲਾਂ ਨੂੰ ਦਿੱਤੇ ਕਿਤਾਬੀ ਰੂਪ ਦਾ ਇਹ ਨਾਮ “ਖਾੜਕੂ ਸੰਘਰਸ਼ ਦੀ ਸਾਖੀ” ਬਿਲਕੁਲ ਢੁਕਵਾਂ ਲੱਗਿਆ। ਇਨ੍ਹਾਂ ਪਲਾਂ ਨੂੰ ਸਾਂਭਣ ਦਾ ਤਰੱਦਦ ਸਰਕਾਰ ਤੇ ਸਿੱਖ ਪੱਖ ਦੋਹਾਂ ਵੱਲੋਂ ਹੋਇਆ।

ਸਮਾਜਕ ਵਹਾਅ ਅਤੇ ਸਾਡੇ ਫੈਸਲੇ
Post

ਸਮਾਜਕ ਵਹਾਅ ਅਤੇ ਸਾਡੇ ਫੈਸਲੇ

ਸਮਾਜ ਦਾ ਵਰਤਾਰਾ ਕਦੇ ਸਥਿਰ ਨਹੀਂ ਹੁੰਦਾ। ਇਸ ਵਿਚ ਹਮੇਸ਼ਾਂ ਹਲਚਲ ਹੁੰਦੀ ਰਹਿੰਦੀ ਹੈ। ਸਿਧੇ ਲਫਜ਼ਾਂ ਵਿਚ ਸਮਾਜ ਤੋਂ ਭਾਵ ਸਾਡੇ ਆਲੇ ਦੁਆਲੇ ਤੋਂ ਹੈ, ਜਿਸ ਵਿਚ ਅਸੀਂ ਖੁਦ ਵੀ ਸ਼ਾਮਿਲ ਹੁੰਦੇ ਹਾਂ। ਸਾਡੀ ਜ਼ਿੰਦਗੀ ਵਿਚ ਕਈ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸਾਡੀ ਸੋਚ, ਸਮਝ ਅਤੇ ਮਾਨਸਿਕਤਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਵਿਚਾਰ ਅਸੀਂ ਤਿਆਗਦੇ, ਅਪਨਾਉਂਦੇ ਅਤੇ ਘੋਖਦੇ ਰਹਿੰਦੇ ਹਾਂ। ਮਨੁੱਖ ਦਾ ਹਮੇਸ਼ਾ ਜਤਨ ਹੁੰਦਾ ਹੈ ਕਿ ਉਹ ਸੰਤੁਲਨ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਵੇ ਅਤੇ ਇਸ ਦਾ ਹਰ ਫੈਂਸਲਾ ਧਿਆਨ ਨਾਲ ਲਵੇ। ਆਪਣੀ ਨਿਜੀ ਜ਼ਿੰਦਗੀ ਦੇ ਨਾਲ ਸਮਾਜ ਦੇ ਵਿਚ ਮਨੁਖ ਦਾ ਇਕ ਖਾਸ ਸਥਾਨ ਹੁੰਦਾ ਹੈ; ਜਿਥੇ ਵਿਚਰਦਾ ਹੋਇਆ, ਉਹ ਆਪਣੇ ਆਲੇ ਦੁਆਲੇ ਨਾਲ ਮੇਲ ਬਣਾਉਂਦਾ ਹੋਇਆ ਪ੍ਰਭਾਵਿਤ ਹੁੰਦਾ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਤੋਂ ਲੈ ਕੇ ਦਫਤਰੀ ਕੰਮ-ਕਾਜਾਂ ਅਤੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਥਾਵਾਂ ਤਕ ਉਸ ਦਾ ਸਥਾਨ ਅਤੇ ਭੂਮਿਕਾ ਤੈਅ ਹੁੰਦੀ ਹੈ।

ਚਾਲੀ ਸਿੰਘ ਮੁਕਤੇ
Post

ਚਾਲੀ ਸਿੰਘ ਮੁਕਤੇ

ਏਧਰ ਗੁਰੂ ਜੀ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਸਨ, ਉਧਰ ਆਨੰਦਪੁਰ ਤੋਂ ਬੇਦਾਵਾ ਲਿਖ ਕੇ ਗਏ ਚਾਲੀ ਸਿੰਘ(ਸਿਦਕੀ ਸਿੰਘਾਂ ਵਿਚੋਂ ਚਾਲੀ ਅਜਿਹੇ ਸਨ, ਜਿਹੜੇ ਦਿਲ ਛੱਡ ਗਏ, ਪਰ ਉਹਨਾਂ ਦੀ ਆਤਮਾ ਨੇ ਗੁਰੂ ਦੇ ਨਾਮ ਨੂੰ ਪੁਰਾਣੇ ਦਿਨਾਂ ਵਾਂਗ ਹੀ ਸੰਭਾਲਿਆ ਹੋਇਆ ਸੀ। ਉਹਨਾਂ ਦੇ ਦਿਲ ਬਹੁਤ ਕੋਮਲ ਸਨ, ਜੋ ਕਿ ਉਦਾਸੀ ਅਤੇ ਉਦਰੇਵੇਂ ਦੇ ਹੜ੍ਹ ਵਿਚ ਡੁੱਬ ਗਏ। ਭੁੱਖ ਦੀ ਬੇਵਸੀ ਉਹਨਾਂ ਉੱਤੇ ਹਾਵੀ ਹੋਣ ਲੱਗੀ। ਉਹ ਬੇ-ਸਿਦਕ਼ੇ ਅਤੇ ਕਠੋਰ ਨਹੀਂ ਸਨ, ਕੇਵਲ ਕਮਜ਼ੋਰ ਸਨ। ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਦੀ ਬਖ਼ਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਥਕਾ ਲਿਆ ਸੀ, ਸੋ ਗੁਰੂ ਨੇ ਉਹਨਾਂ ਵਿਚ ਕਮਜ਼ੋਰੀ ਨੂੰ ਆਉਣ ਦਿੱਤਾ ।

ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ
Post

ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ

ਸਾਰੇ ਦੁੱਖ ਸੁਖ ਪਲਕ ਝਲਕ ਹੀ ਰਹਿੰਦੇ ਸਨ, ਗੁੱਸਾ ਵੀ ਕੜਕ ਦੇ ਕੇ, ਬੱਦਲਾਂ ਵਾਂਗੂ ਸਾਫ਼ ਹੋ ਜਾਂਦਾ। ਪਰ ਏਸ ਗੱਲ ਨੂੰ ਨਾ ਭੁੱਲ ਸਕੇ ਤੇ ਏਸ ਦੁਨੀਆਂ ਤੋਂ ਤੁਰਨ ਲਈ ਤਿਆਰੀ ਕਰ ਲੀਤੀ। ਮੈਂ ਬਹੁਤੇਰੀਆਂ ਤਸੱਲੀਆਂ ਦਿੱਤੀਆਂ, ਪਰ ਆਪ ਦੇ ਦਿਲ 'ਤੇ ਕੋਈ ਨਾ ਪੁੜੀ । ਆਪ ਆਪਣੇ ਆਪ 'ਤੇ ਗੁੱਸੇ ਹੋ ਗਏ ਤੇ ਆਪਣੇ ਆਪ ਨੂੰ ਬੇਅਰਥ ਸਮਝਣ ਲਗ ਪਏ।

ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ
Post

ਵਕਤੀ ਸਰੋਕਾਰਾਂ ਨੂੰ ਮੁਖਾਤਿਬ ਪਹੁੰਚ ਬਨਾਮ ਮਾਰਗ-ਸੇਧ

ਸੰਖੇਪ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਿੱਲੀ ਦਰਬਾਰ ਦੇ ਮੁਤਹਿਤ ਪੰਜਾਬ ਦੀ ਰਾਜਸੀ ਅਧੀਨਗੀ ਸਾਡੇ ਸਮਾਜ ਦੀ ਦੀਰਘ ਚੁਣੌਤੀ ਹੈ। ਪਰ ਇਹ ਚੁਣੌਤੀ ਸਿਰਫ ਬਾਹਰਮੁਖੀ ਨਹੀਂ ਹੈ ਇਸ ਦਾ ਅਧਾਰ ਸਿੱਖਾਂ ਦੇ ਅੰਦਰੂਨੀ ਹਾਲਾਤ ਨਾਲ ਵੀ ਸੰਬੰਧਤ ਹੈ। ਬਹੁ-ਪਸਾਰੀ ਅਲਾਮਤਾਂ ਵਾਲੇ ਇਸ ਦੀਰਘ ਰੋਗ ਦਾ ਇਲਾਜ ਉਨ੍ਹਾਂ ਪੰਥਕ ਰਿਵਾਇਤਾਂ ਦੀ ਪੁਨਰ-ਸੁਰਜੀਤੀ ਵਿਚ ਪਿਆ ਹੈ, ਜਿਨ੍ਹਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ।

ਕੌਮਾਂਤਰੀ ਮਾਂ-ਬੋਲੀ ਦਿਹਾੜਾ’ (21 ਫਰਵਰੀ) ‘ਤੇ ਵਿਸ਼ੇਸ਼: “ਬੋਲੀ ਦਾ ਫਿਕਰ”
Post

ਕੌਮਾਂਤਰੀ ਮਾਂ-ਬੋਲੀ ਦਿਹਾੜਾ’ (21 ਫਰਵਰੀ) ‘ਤੇ ਵਿਸ਼ੇਸ਼: “ਬੋਲੀ ਦਾ ਫਿਕਰ”

ਇਸ ਗੱਲ ਦਾ ਦੁੱਖ ਤਾਂ ਬੜੇ ਲੋਕ ਮੰਨਦੇ ਵੇਖੇ ਨੇ ਕਿ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਤੋਂ ਮੂੰਹ ਮੋੜ ਰਹੀ ਹੈ ਪਰ ਬੋਲੀ ਦੇ ਸਵਾਲ ਨੂੰ ਲੈ ਕੇ ਨਵੀਂ ਪੀੜ੍ਹੀ ਬਾਰੇ ਹੋਣ ਵਾਲੇ ਦੁੱਖ ਦਾ ਖਾਤਮਾ ਇਥੇ ਹੀ ਨਹੀਂ ਹੋ ਜਾਂਦਾ ਸਗੋਂ ਇਥੋਂ ਸ਼ੁਰੂ ਮੰਨਣਾ ਚਾਹੀਦਾ ਏ। ਦੁਨੀਆਂ ਵਿੱਚ ਇਸ ਵੇਲੇ ਬਹੁਤ ਸਾਰੇ ਸਭਿਆਚਾਰਾਂ...

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ
Post

ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ

ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਅਸਲ ਵਿੱਚ ਇਹੀ ਸਾਡਾ ਮੂਲ ਹੈ। 'ਅਗਾਂਹ ਵੱਲ ਨੂੰ ਤੁਰਦਿਆਂ' ਖਰੜੇ ਵਿੱਚ ਦਰਜ ਹੈ ਕਿ "ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ।

ਪ੍ਰੋ. ਭੁੱਲਰ ਦੀ ਰਿਹਾਈ ਦੀ ਗੁੰਝਲ ਅਤੇ ਅਰਵਿੰਦ ਕੇਜਰੀਵਾਲ
Post

ਪ੍ਰੋ. ਭੁੱਲਰ ਦੀ ਰਿਹਾਈ ਦੀ ਗੁੰਝਲ ਅਤੇ ਅਰਵਿੰਦ ਕੇਜਰੀਵਾਲ

ਪ੍ਰੋ. ਭੁੱਲਰ ਦੀ ਰਿਹਾਈ ਦੀ ਗੁੰਝਲ ਅਤੇ ਅਰਵਿੰਦ ਕੇਜਰੀਵਾਲ ਦੇ ਵਿਹਾਰ ਨੂੰ ਸਮਝਣ ਚ ਮਦਦਗਾਰ ਹੋ ਸਕਦਾ ਹੈ ਕਿ ਪ੍ਰੋ . ਭੁੱਲਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਈ ਦੇ ਸਾਰੇ ਕਾਨੂੰਨੀ ਅੜਿੱਕੇ ਦੂਰ ਹੋ ਗਏ ਹਨ। ਫਿਰ ਐਸਾ ਕਿਹੜਾ ਅੜਿੱਕਾ ਹੈ ਜਿਹੜਾ ਕਾਨੂੰਨ ਤੋਂ ਵੀ ਵੱਡਾ ਹੈ।

ਜਦੋਂ ਕਮਾਨ ਤਣੀ ਹੋਵੇ ਤਾਂ ਸਵੈ-ਜਾਬਤਾ ਹੋਰ ਵੀ ਲਾਜਮੀ ਹੋ ਜਾਂਦਾ ਹੈ…
Post

ਜਦੋਂ ਕਮਾਨ ਤਣੀ ਹੋਵੇ ਤਾਂ ਸਵੈ-ਜਾਬਤਾ ਹੋਰ ਵੀ ਲਾਜਮੀ ਹੋ ਜਾਂਦਾ ਹੈ…

ਆਖਰੀ ਗੱਲ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿਚ ਬਿਜਲਈ ਜਗਤ ’ਚ ਉਸਾਰੇ ਜਾਣ ਵਾਲੇ ਬਿਰਤਾਂਤ ਜਮੀਨੀ ਹਾਲਾਤ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹੀ ਸਥਿਤੀ ਵਿਚ ਜਮੀਨੀ ਹਕੀਕਤ ਤੋਂ ਟੁੱਟੀ ਬਿਜਲਈ ਜਗਤ ਦੀ ਬਿਰਤਾਂਤਕਾਰੀ ਹੋਰ ਵੀ ਗੰਭੀਰ ਮਸਲਾ ਬਣ ਜਾਂਦੀ ਹੈ। ਅਸਥਿਰਤਾ ਵਿਚ ਹਾਲਾਤ ਤਣੀ ਹੋਈ ਕਮਾਨ ਜਿਹੇ ਹੁੰਦੇ ਹਨ ਜਿੱਥੇ ਧਿਆਨ ਜਾਂ ਪੋਟੇ ਦੀ ਜ਼ਰਾ ਜਿੰਨੀ ਹਰਕਤ ਵੀ ਤੀਰ ਨੂੰ ਕਾਮਨੋ ਕੱਢ ਦਿੰਦੀ ਹੈ ਜਿਸ ਉੱਤੇ ਮੁੜ ਕਿਸੇ ਦਾ ਅਖਤਿਆਰ ਨਹੀਂ ਰਹਿੰਦਾ। ਅਜਿਹੀ ਹਾਲਤ ਵਿਚ ਬਹੁਤ ਸੁਚੇਤ ਰਹਿਣ ਅਤੇ ਆਪਣੇ ਵਿਹਾਰੀ ਦੀ ਲਗਾਤਾਰ ਸਵੈ-ਪੜਚੋਲ ਕਰਦੇ ਰਹਿਣ ਦੀ ਜਰੂਰਤ ਹੈ। ਆਸ ਹੈ ਕਿ ਅਸੀਂ ਇਸ ਪਾਸੇ ਜਰੂਰ ਧਿਆਨ ਦਿਆਂਗੇ।