ਪਿਛਲੇ ਦਿਨੀਂ ਸਰਕਾਰ ਵਲੋ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਜ਼ੀਰਾ ਸਾਂਝੇ ਮੋਰਚੇ ਉਪਰ ਬੈਠੇ ਲੋਕਾਂ ਸਮੇਤ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਲਈ ਲੜਨ ਵਾਲੇ ਨੌਜਵਾਨਾਂ ਅਤੇ ਜਥਿਆਂ ਦੇ ਨਾਲ ਵਿਚਾਰ ਚਰਚਾ ਮੰਚ, ਸੰਵਾਦ ਵਲੋਂ ਇਸ ਮੋਰਚੇ ਵਿਚ ਹੋਈ ਜਿੱਤ ਦੀ ਪੜਚੋਲ ਕਰਨ ਲਈ ਚਰਚਾ ਕਰਵਾਈ ਗਈ।
Category: ਨਜ਼ਰੀਆ
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਦਾ ਮਾਮਲਾ – ਕੁਝ ਅਹਿਮ ਨੁਕਤੇ
ਸਿੱਖੀ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ ਆਦਿ ਦੀ ਬਿਲਕੁਲ ਮਨਾਹੀ ਹੈ। ਸਿੱਖ ਕੇਵਲ ਸ਼ਬਦ ਦਾ ਹੀ ਪੁਜਾਰੀ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਨੁਸਾਰ, ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾ ਬਨਾਕੇ ਬਿਪਰਵਾਦ ਅਤੇ ਡੇਰਾਵਾਦ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਸੁੱਟਿਆ ਜਾ ਰਿਹਾ ਹੈ।
‘ਯੁਆਪਾ’ ਦੇ ਧੜਾਧੜ ਦਰਜ ਕੀਤੇ ਜਾਂਦੇ ਮਾਮਲੇ ਅਦਾਲਤ ਵਿੱਚ ਸਾਬਤ ਨਹੀਂ ਹੁੰਦੇ
ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਮੌਜੂਦਾ ਸਰਕਾਰ “ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ” (ਯੁਆਪਾ) ਦੀ ਦੁਰਵਰਤੋਂ ਕਰ ਰਹੀ ਹੈ। ਇਨ੍ਹਾਂ ਦਾਅਵਿਆਂ ਨੂੰ ਉਹ ਵੇਲੇ ਹੋਰ ਮਜਬੂਤੀ ਮਿਲੀ ਜਦੋਂ ਇੰਡੀਆ ਦੇ ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਕੀਤੇ ਜਾ...
ਇੰਡੀਆ ਹਿੰਦ ਮਹਾਂਸਾਗਰ ਚ ਮਿਜ਼ਾਈਲ ਦੀ ਪਰਖ ਕਰੇਗਾ; ਚੀਨ ਦਾ ‘ਖੋਜ ਬੇੜਾ’ ਹਿੰਦ ਮਹਾਂਸਾਗਰ ਵੱਲ ਵਧ ਰਿਹੈ
ਇੰਡੀਆ ਅਗਲੇ ਦਿਨਾਂ ਵਿਚ ਉਡੀਸਾ ਦੇ ਤਟ ਤੋਂ ਹਿੰਦ ਮਹਾਂਸਾਗਰ ਵਿਚ ਇਕ ਮਿਜ਼ਾਈਲ ਦੀ ਪਰਖ ਕਰਨ ਜਾ ਰਿਹਾ ਹੈ। ਇੰਡੀਆ ਨੇ ਇਕ ‘ਉਡਾਣ-ਰਹਿਤ’ ਖੇਤਰ (ਨੋ ਫਲਾਈ ਜ਼ੋਨ) ਦੀ ਸੂਚਨਾ ਜਾਰੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਵੱਲੋਂ ਇਸ ਖੇਤਰ ਵਿਚ ਮਿਜ਼ਾਈਲ ਦੀ ਪਰਖ ਕੀਤੇ ਜਾਣ ਦੀ ਸੰਭਾਵਨਾ ਹੈ।
Sikh Genocide and the symbolism of the yellow mustard flower
ਸਿੱਖ ਕੌਮ ਦੇ ਸ਼ਾਨਾਮੱਤੇ, ਅਨੂਠੇ, ਵਿਲੱਖਣ ਇਤਿਹਾਸ ਦੇ ਭਾਵੇਂ ਹਰ ਪੰਨੇ ਤੇ ਵਿਲੱਖਣ ਇਬਾਰਤ ਕੌਮ ਨੇ ਆਪਣੀ ਬਹਾਦਰੀ, ਕੁਰਬਾਨੀ, ਜਜ਼ਬੇ ਨਾਲ ਲਿਖੀ ਹੈ। ਪ੍ਰੰਤੂ ਕੁਝ ਪੰਨੇ ਜਿਹੜੇ ਧਰੂ-ਤਾਰੇੇ ਵਾਗੂੰ ਚਮਕਦੇ ਹਨ, ਉਨਾਂ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਕੌਮ ਨੂੰ ਜੀਵਨ-ਦਾਨ ਦਿੱਤਾ ਹੈ। ਇਹ ਪੰਨੇ ਕੌਮ ਨੂੰ ਆਪਣੇ ਵਿਰਸੇ ਦਾ ਹਾਣੀ ਬਣਾਉਣ ਲਈ ਅਨੂਠੀ ਸ਼ਹਾਦਤ ਦੇ ਕੇ ਆਪਣੇ ਖੂਨ ਨਾਲ ਲਿਖਣ ਵਾਲੇ ਯੋਧਿਆਂ ਦੀ ਲਾਸਾਨੀ ਕੁਰਬਾਨੀ ਦੀ ਦਾਸਤਾਨ ਵਾਲੇ ਹਨ।
ਪਾਕਿਸਤਾਨ ‘ਤੇ ਬਾਈਡਨ ਦੀ ਟਿਪਣੀ ਅਤੇ ਸਿੱਖ ਸੰਦਰਭ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਪਾਕਿਸਤਾਨ ਨੂੰ ਪ੍ਰਮਾਣੂ ਹਥਿਆਰ ਸਾਂਭ ਰੱਖਣ ਤੋਂ ਅਯੋਗ ਕਹਿ ਕੇ ਸਭ ਤੋਂ ‘ਦੁਨੀਆ ਦਾ ਖ਼ਤਰਨਾਕ ਰਾਸ਼ਟਰ’ ਕਿਹਾ ਹੈ। ਪਹਿਲੀ ਨਜ਼ਰੇ ਇਹ ਬਿਆਨ ਕਿਸੇ ਭਾਰਤੀ ਰਾਜਨੇਤਾ ਦੇ ਬਿਆਨ ਵਰਗਾ ਜਾਪਿਆ ਪਰ ਦੁਨੀਆ ਦੀ ਸਭ ਤੋਂ ਸਿਖਰਲੀ ਤਾਕਤ ਅਮਰੀਕਾ ਦੇ ਰਾਸ਼ਟਰਪਤੀ ਦਾ ਹੈ। ਅਮਰੀਕਾ ਉਹ ਹੈ ਜਿੱਥੋਂ ਦੁਨੀਆ ਦੀ ਸਿਆਸਤ ਘੁੰਮਦੀ ਹੈ। ਘੱਟੋ ਘੱਟ ਦੱਖਣੀ ਏਸ਼ੀਆ ਦੀ ਸਿਆਸਤ ਵਿੱਚ ਤਾਂ ਬਿਲਕੁਲ ਇਹੀ ਸੱਚ ਹੈ।
ਪੰਜਾਬ ਵਿੱਚ ਗੈਂਗਸਟਰ ਵਰਤਾਰਾ, ਸਟੇਟ ਦਾ ਪ੍ਰਤੀਕਰਮ ਅਤੇ ਪੰਜਾਬ ਲਈ ਸੁਨੇਹਾ
ਪਿਛਲੇ ਸਮੇਂ ਦੌਰਾਨ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਗੈਂਗਸਟਰ ਵਰਤਾਰੇ ਦੀ ਚਰਚਾ ਛਿੜੀ ਹੈ। ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ ਕਿ ਪੰਜਾਬ ਵਿੱਚ ਗੈਂਗਸਟਰ ਵਰਤਾਰੇ ਦੀ ਜੜ੍ਹ ਅਤੇ ਇਸ ਵਰਤਾਰੇ ਨੂੰ ਬਰੀਕੀ ਨਾਲ ਸਮਝਿਆ ਜਾਵੇ। ‘ਸਿੱਖ ਸ਼ਹਾਦਤ’ ਰਸਾਲੇ ਵਲੋਂ ਸਿੱਖ ਵਿਚਾਰਕ ਅਤੇ ਖਾਲਸਾ ਪੰਥ ਦੀਆਂ ਸਫਾਂ ਵਿੱਚ ਕਾਰਜਸ਼ੀਲ ਭਾਈ ਮਨਧੀਰ ਸਿੰਘ ਹੁਰਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਪਾਠਕਾਂ ਲਈ ਹੇਠਾਂ ਪੇਸ਼ ਹੈ।
ਕਿਸ ਪਾਸੇ ਜਾ ਰਿਹੈ ਇੰਡੀਆ ਦਾ ‘ਚੋਣਾਵੀ ਲੋਕਤੰਤਰ’?
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਦਾ ਪੂਰੀ ਤਰ੍ਹਾਂ ਨਾਲ ਫਿਰਕੂਕਰਨ ਹੋ ਚੁੱਕਾ ਹੈ "ਉਹ ਭਾਵੇਂ ਸੱਤਾਧਾਰੀ ਧਿਰ ਹੋਵੇ ਜਾਂ ਵਿਰੋਧੀ ਧਿਰ ਜਾਂ ਭਾਵੇਂ ਇਹਨਾਂ ਦੇ ਸਮਰਥਕ ਹੋਣ" ਅਤੇ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਅੰਦਰ ਨਵੀਂ ਸ਼ੈਲੀ ਦੀ ਰਾਜਨੀਤੀ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕੀ ਹੈ।
ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ?
ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ।
ਅੱਜ ਕਿਤਾਬ ਦੇ ਜਾਰੀ ਹੋਣ ਦੇ ਦਿਹਾੜੇ ਮੌਕੇ….
ਭਾਈ ਦਲਜੀਤ ਸਿੰਘ ਹੋਰਾਂ ਨੇ ਸਾਡਿਆਂ ਸਮਿਆਂ ਦੇ ਸ਼ਾਨਾਂਮੱਤੇ ਸਿੱਖ ਸੰਘਰਸ਼ ਦੀ ਬਾਤ ਆਪਣੀਆਂ ਯਾਦਾਂ ਥਾਣੀ ਪਾਉਣੀ ਚਾਹੀ ਤਾਂ ਉਨ੍ਹਾਂ ਦੁਆਰਾ ਸੁੱਚੇ ਪਲਾਂ ਨੂੰ ਦਿੱਤੇ ਕਿਤਾਬੀ ਰੂਪ ਦਾ ਇਹ ਨਾਮ “ਖਾੜਕੂ ਸੰਘਰਸ਼ ਦੀ ਸਾਖੀ” ਬਿਲਕੁਲ ਢੁਕਵਾਂ ਲੱਗਿਆ। ਇਨ੍ਹਾਂ ਪਲਾਂ ਨੂੰ ਸਾਂਭਣ ਦਾ ਤਰੱਦਦ ਸਰਕਾਰ ਤੇ ਸਿੱਖ ਪੱਖ ਦੋਹਾਂ ਵੱਲੋਂ ਹੋਇਆ।