ਸਿੱਖ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਲਈ ਦਿੱਤੀਆਂ ਕੁਰਬਾਨੀਆਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਸਿੱਖ ਪੰਥ ਦੇ ਵਿਹੜੇ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ। ਇਹਨਾਂ ਸ਼ਹਾਦਤਾਂ ਨੇ ਬਿਪਰਵਾਦ ਵਿਰੁੱਧ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਅਤੇ ਸ੍ਵੈ-ਮਾਣ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਉਣ ਦੇ ਨਾਲ ਇਕ ਅਜਿਹੀ ਕੌਮ ਦਾ ਨਿਰਮਾਣ ਕੀਤਾ ਜਿਸਦੀ ਬਹਾਦਰੀ ਦੀ ਚਰਚਾ ਸੰਸਾਰ ਭਰ ਵਿੱਚ ਕੀਤੀ ਜਾਂਦੀ ਹੈ।