ਜੋ ਇਹ ਸੰਤ ਜਰਨੈਲ ਸਿੰਘ ਜੀ ਬਾਰੇ ਫਿਮਲ “ਐਮਰਜੈਂਸੀ” ਦਾ ਰੇੜਕਾ ਹੈ ਇਹਦੀ ਜੜ ਓਥੇ ਹੀ ਪਈ ਹੈ ਜਿਥੇ ਸਿੱਖ ਗੁਰੂ ਸਾਹਿਬਾਨ, ਸਾਹਿਬਜਾਦੇ, ਸ਼ਹੀਦਾਂ ਤੇ ਹੋਰ ਇਤਿਹਾਸਕ ਰੂਹਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਂ ਹੇਠ ਇਸ ਫ਼ਿਲਮੀ ਮੰਡੀ ਨੂੰ ਖੋਲ੍ਹਣ ਲਈ ਬੀਤੇ ਕੁਝ ਸਮੇਂ ਵਿਚ ਫ਼ਿਲਮਾਂ ਬਣਾ ਕੇ ਸਾਡੇ ਆਪਣਿਆਂ ਦੀ ਕੀਤੀ ਜਿੱਦ ਪਈ ਹੈ।
Author: ਇੰਦਰਪ੍ਰੀਤ ਸਿੰਘ ਸੰਗਰੂਰ (ਇੰਦਰਪ੍ਰੀਤ ਸਿੰਘ ਸੰਗਰੂਰ)
ਜੂਨ 1984 ਦੀ ਕਵਿਤਾ ਦੀਆਂ ਪੈੜਾਂ…
ਸ: ਇੰਦਰਪ੍ਰੀਤ ਸਿੰਘ ਸੰਗਰੂਰ ਦੀ ਇਹ ਲਿਖਤ "ਜੂਨ 1984 ਦੀ ਕਵਿਤਾ ਦੀਆਂ ਪੈੜਾਂ" ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ "ਨਵਾਂ ਘੱਲੂਘਾਰਾ" ਦੀ ਭਾਵਪੂਰਤ ਪੜਚੋਲ ਕਰਦੀ ਹੈ। ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਲਿਖੀ ਇਹ ਲਿਖਤ ਦਰਸਾਉਂਦੀ ਹੈ ਕਿ ਕਿਵੇਂ ਲਹਿੰਦੇ ਪੰਜਾਬ ਵਿਚ ਬੈਠੇ ਕਵੀ ਅਫਜ਼ਲ ਅਹਿਸਨ ਰੰਧਾਵਾ ਦੇ ਮਨ ਦੇ ਜੂਨ 1984 ਦੇ ਘੱਲੂਘਾਰੇ ਦੀ ਚੀਸ ਮਹਿਸੂਸ ਕੀਤੀ ਸੀ ਜਿਸ ਨੂੰ ਉਹਨਾ 9 ਜੂਨ 1984 ਨੂੰ ਲਿਖੀ "ਨਵਾਂ ਘੱਲੂਘਾਰਾ" ਕਵਿਤਾ ਵਿਚ ਬਿਆਨ ਕੀਤਾ ਸੀ।
ਅੱਜ ਤੇ ਵਿਸ਼ੇਸ਼ – ਜਿਓਤੀ ਰਾਓ ਗੋਬਿੰਦ ਰਾਓ ਫੂਲੇ (ਸੰਖੇਪ ਜੀਵਨੀ)
ਦੁਨੀਆਂ ਦਾ ਇਤਿਹਾਸ ਬਹੁਤ ਹੀ ਲੰਮਾ ਚੌੜਾ ਹੈ। ਇਸ ਲੰਮੇ ਇਤਿਹਾਸ ਵਿੱਚ ਜੰਗਾਂ ਯੁੱਧਾਂ ਤੇ ਸੰਘਰਸ਼ਾਂ ਦੀ ਇੱਕ ਖਾਸ ਥਾਂ ਹੈ। ਇਨ੍ਹਾਂ ਸੰਘਰਸ਼ਾਂ ਦੀਆਂ ਨੀਤੀਆਂ ਵਿੱਚੋਂ ਇੱਕ ਨੀਤੀ ਹੈ ਜਿਸ ਨੂੰ ਕਿ ਕਿਹਾ ਜਾਂਦਾ ਹੈ ‘ਇੰਡੀਵਿਜ਼ੁਅਲ ਰਜਿਸਟੈਂਸ’— ਭਾਵ ਇਕੱਲਿਆਂ ਕਿਸੇ ਸੰਘਰਸ਼ ਵਿੱਚ ਕੁੱਦਣਾ ਤੇ ਟਾਕਰਾ ਕਰਨਾ। ਇਸ ਤਰ੍ਹਾਂ ਦੀ ਨੀਤੀ ਦਾ ਇੱਕ ਜ਼ਰੂਰੀ ਪੱਖ ‘ਲੀਡਰਲੈੱਸ...
ਕਿਤਾਬ ‘ਸਿੱਖ ਨਸਲਕੁਸ਼ੀ ੧੯੮੪’ : ਦਿਖ ਤੇ ਛੋਹ ਤੋਂ ਉਪਜੇ ਵਲਵਲੇ
ਪੰਜ ਹਿੱਸਿਆਂ ਵਿੱਚ ਵੰਡ ਕੇ ਕਿਤਾਬ ਨੂੰ ਤਰਤੀਬ ਬਾਖੂਬੀ ਦਿੱਤੀ ਗਈ ਹੈ। ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ ਦੇ ਨਾਲ ਨਾਲ ਵੇਰਵੇ, ਪੜਚੋਲਾਂ ਤੇ ਜਰੂਰੀ ਦਸਤਾਵੇਜ਼ਾਂ ਦੀਆਂ ਨਕਲਾਂ ਨਾਲ ਸਰਸ਼ਾਰ ਇਹ ਕਿਤਾਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਹਰ ਇੱਕ ਸਿੱਖ ਦੇ ਘਰ ਵਿਚ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਪਛਾਣ ਦਾ ਮੁੱਲ ਤਾਰ ਗਿਆਂ ਨੂੰ ਯਾਦ ਕਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਤੁਰਦਿਆਂ ਆਉਂਦੀਆਂ ਦੁਸ਼ਵਾਰੀਆਂ ਤੋਂ ਜਾਣੂ ਹੋਇਆ ਜਾ ਸਕੇ।
ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ
ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।
ਧਰਤੀ ਮਾਤਾ, ਭਾਰਤ ਮਾਤਾ ਤੇ ਕਿਰਸਾਨੀ ਦਾ ਮਸਲਾ
ਕਿਰਸਾਨੀ ਨੂੰ ਉੱਤਮ ਕਿੱਤੇ ਦਾ ਦਰਜਾ ਕਿਉਂ ਮਿਲਿਆ ਜਾਂ ਵਪਾਰ ਨੂੰ ਮੱਧਮ ਕਿਉਂ ਕਿਹਾ ਗਿਆ ਇਹ ਤਾਂ ਵਿਦਵਾਨ ਬੰਦੇ ਹੀ ਦੱਸ ਸਕਦੇ ਹਨ ਪਰ ਨੌਕਰੀ ਨੂੰ ਨਖਿੱਧ ਕਿਉਂ ਮੰਨਿਆ ਗਿਆ ਇਹ ਮੈ ਦੱਸ ਸਕਦਾਂ ਕਿਉਂਕਿ ਮੈ ਕਰਦਾਂ। ਨੌਕਰੀ ਤੇ ਗੁਲਾਮੀ ਸਮਅਰਥੀ ਸ਼ਬਦ ਹਨ। ਨੌਕਰੀ ਕਰਦਿਆਂ ਦੇ ਆਪੇ ਦਾ ਨਿੱਤ ਕੁਝ ਨਾ ਕੁਝ ਮਰ ਜਾਂਦਾ ਹੈ। ਖੁਰ ਜਾਂਦਾ ਹੈ।