ਜੱਸਾ ਸਿੰਘ ਤੇ ਦਲ ਖ਼ਾਲਸਾ ਦੀ ਸਥਾਪਨਾ

ਜੱਸਾ ਸਿੰਘ ਤੇ ਦਲ ਖ਼ਾਲਸਾ ਦੀ ਸਥਾਪਨਾ

ਸਰਦਾਰ ਕਪੂਰ ਸਿੰਘ ਨਵਾਬੀ ਪ੍ਰਾਪਤ ਹੋਣ ਸਮੇਂ ਵੀ ਸਿੱਖ ਸੰਗਤਾਂ ਵਿਚ ਪੂਰੀ ਸੇਵਾ ਤੇ ਹਲੀਮੀ ਭਾਵ ਨਾਲ ਖ਼ਿਦਮਤ ਕਰਦਾ ਰਿਹਾ। ਉਹ ਲੰਗਰ ਪਕਾਉਣ ਅਤੇ ਸੰਗਤਾਂ ਦੇ ਜੂਠੇ ਬਰਤਨ ਪਹਿਲਾ ਵਾਂਗ ਹੀ ਲਗਾਤਾਰ ਸਾਫ਼ ਕਰਦਾ ਰਿਹਾ। ਸਿੱਖਾਂ ਨੂੰ ਹਨ੍ਹੇਰ-ਗਰਦੀ 17 ਸਾਲਾਂ ਦੇ ਪਿੱਛੋਂ ਇਹ ਕਾਲੀ ਬੋਲੀ ਰਾਤ ਵਿਚੋਂ ਥੋੜ੍ਹੇ ਪਲਾਂ ਲਈ ਸਬਰਗ ਦੇ ਸੁਪਨੇ ਵਾਂਗ ਪਹਿਲੀ ਰਾਹਤ ਮਿਲੀ । ਸਰਦਾਰ ਕਪੂਰ ਸਿੰਘ ਨੇ ਇਸ ਸਮੇਂ ਪਹਾੜਾਂ , ਜੰਗਲਾਂ ਤੇ ਬਰੇਤਿਆਂ ਵਿਚ ਲੁਕੇ-ਛੁਪੇ ਰਹਿੰਦੇ ਸਮੂਹ ਸਿੱਖਾਂ ਨੂੰ ਅੰਮ੍ਰਿਤਸਰ ਵਿਖੇ ਹੋਈ ਇਕੱਤਰਤਾ ਵਿਚ ਸਿੱਖਾਂ ਦੀ ਇਕ ਕੇਂਦਰੀ ਸੰਸਥਾ ਦੀ ਸਥਾਪਨਾ ਕੀਤੀ ਗਈ , ਜਿਸ ਦਾ ਨਾਮ ‘ਦਲ ਖ਼ਾਲਸਾ’ ਰਖਿਆ । ਦਲ ਕੇਂਦਰੀ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ। ਚਾਲੀ ਸਾਲ ਤੋਂ ਉਪਰਲੀ ਉਮਰ ਵਾਲਿਆਂ ਨੂੰ ‘ਬੁੱਢਾ ਦਲ’ ਦਾ ਨਾਂ ਦਿੱਤਾ ਅਤੇ ਇਸ ਤੋਂ ਹੇਠਲੀ ਉਮਰ ਵਾਲਿਆਂ ਦੇ ਗਰੋਹ ਦਾ ਨਾਂ ‘ਤਰੁਣਾ ਦਲ’ ਰਖਿਆ ਗਿਆ।’ਬੁੱਢਾ ਦਲ’ ਦਾ ਮੁੱਖ ਕੰਮ ਲੋਕਾਂ ਵਿਚ ਸਿੱਖੀ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਸੀ ਅਤੇ ਇਸ ਦਾ ਇਨਚਾਰਜ ਆਗੂ ਸਰਦਾਰ ਕਪੂਰ ਸਿੰਘ ਆਪ ਹੀ ਸੀ । ‘ਤਰੁਣਾ ਦਲ’ ਦੇ ਜ਼ਿੰਮੇ ਸਿੱਖਾਂ ਉੱਤੇ ਹੁੰਦੇ ਸਰਕਾਰੀ ਜ਼ੁਲਮਾਂ ਵਿਰੁਧ ਰੱਖਿਆ ਕਰਨੀ ਥਾਪੀ ਗਈ ਸੀ । ਜਦੋਂ ਛੇਤੀ ਹੀ ‘ਬੁੱਢਾ ਦਲ’ ਦੀ ਗਿਣਤੀ 12000 ਤਕ ਵੱਧ ਗਈ ਤਾਂ ਇਸ ਨੂੰ ਪੰਜ ਵੱਖ ਜੱਥਿਆਂ ਵਿਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਆਗੂ ਵੱਖ ਵੱਖ ਥਾਪ ਦਿੱਤੇ ਗਏ । ਹਰੇਕ ਜੱਥੇ ਦਾ ਆਪਣਾ ਛੱਡਾ ਅਤੇ ਨਗਾਰਾ ਹੂੰਦਾ ਸੀ ।ਇਨ੍ਹਾਂ ਜੱਥਿਆਂ ਦੇ ਫਤਿਹ ਕੀਤੇ ਇਲਾਕੇ ਵੀ ਅਕਾਲ ਤਖ਼ਤ ਵਿਖੇ ਇਨ੍ਹਾਂ ਦੇ ਆਪਣੇ ਆਪਣੇ ਨਾਂ ਹੇਠ ਲਿਖੇ ਜਾਂਦੇ ਰਹੇ । ਫਿਰ ਇਨ੍ਹਾਂ ਵਿਚ ਇਸ ਤਰ੍ਹਾਂ ਦੇ ਸੱਤ ਹੋਰ ਜੱਥਿਆਂ ਦਾ ਵਾਧਾ ਕਰਕੇ ਇਨ੍ਹਾਂ ਨੂੰ ਬਾਰ੍ਹਾਂ ਦੀ ਗਿਣਤੀ ਵਿਚ ਜੱਥੇਬੰਦ ਕੀਤਾ ਗਿਆ । ਜਿਨ੍ਹਾਂ ਦੇ ਨਾਮ ਤੋਂ ਹੀ ਪਿੱਛੋਂ ਸਿੱਖਾਂ ਦੀਆਂ ਵੱਡੀਆਂ ਵੱਡੀਆਂ ਇਕ ਫੂਲਕੀਆ ਮਿਸਲ ਸਮੇਤ ਬਾਰ੍ਹਾਂ ਮਿਸਲਾਂ ਰੂਪਮਾਨ ਹੋਈਆਂ । ਦੇ ਨਾਮ ਨਾਲ ਪ੍ਰਸਿੱਧੀ ਹੋਈ।

ਇਸ ਤਰ੍ਹਾਂ ਸਿੱਖਾਂ ਨੇ ਇਸ ਮਿਲੀ ਰਾਹਤ ਤੇ ਹੋਏ ਸਮਝੌਤੇ ਨੂੰ ਪੂਰੀ ਤਰ੍ਹਾਂ ਵਰਤਿਆ ਅਤੇ ਜਨਤਾ ਵਿਚ ਸਿੱਖੀ ਦੇ ਵਿਸ਼ਵਾਸ ੳਤੇ ਸਿਦਕ-ਦਿਲੀ ਦਾ ਖੁਲ੍ਹਾ-ਡੁਲਾ ਪ੍ਰਚਾਰ ਕਿਤਾ । ਇਸ ਸਮੇਂ ਸਿੱਖ ਵੈਸੇ ਵੀ ਜੰਗਲਾਂ ਅਤੇ ਪਹਾੜਾਂ ਵਿਚੋਂ ਨਿਕਲ ਕੇ ਮੈਦਾਨਾਂ ਵਿਚ ਆ ਵੱਸੇ ਸਨ ਅਤੇ ਖੁਲ੍ਹੇ ਫਿਰਦੇ ਤੁਰਦੇ ਸਨ । ਜੇਕਰ ਕਦੇ ਜ਼ਕਰੀਆ ਖ਼ਾਨ ਦੀ ਸਰਕਾਰ ਦੇ ਕਰਿੰਦੇ ਰੋਹਬ ਤੇ ਹੈਂਕੜਬਾਜ਼ੀ ਦਿਖਾਉਂਦੇ ਤਾਂ ਸਿੱਖ ਹੁਣ ਉਨ੍ਹਾਂ ਨਾਲ ਚੰਗੀ ਤਰ੍ਹਾਂ ਸਿੰਝਦੇ ਸਨ । ਜ਼ਕਰੀਆਂ ਖ਼ਾਨ ਇਸ ਕੀਤੀ ਸੁਲ੍ਹਾ ਅਤੇ ਦਿੱਤੀ ਹੋਈ ਢਿਲ ਦੇ ਸਮੇਂ ਵਿਚ ਸਿੱਖਾਂ ਦੇ ਵਧਦੇ ਪ੍ਰਚਾਰ ਅਤੇ ਗਿਣਤੀ ਵਿਚ ਹੋ ਰਹੇ ਵਾਧੇ ਅਤੇ ਸਿੱਖਾਂ ਦੇ ਵੱਧ ਰਹੇ ਹੌਂਸਲੇ ਤੇ ਸ਼ਕਤੀ ਨੂੰ ਦੇਖ ਪਛਤਾਇਆ ਅਤੇ ਘਬਰਾ ਗਿਆ । ਇਸ ਦਾ ਸਿੱਟਾ ਇਹ ਹੋਇਆ ਕਿ ਉਸ ਨੇ ਇਕ ਲਖ ਰੁਪਏ ਦੀ ਦਿੱਤੀ ਹੋਈ ਜਾਗੀਰ ਅਤੇ ਨਵਾਬੀ ਦੀ ਖਿਲਤ 1735 ਵਿਚ ਇਹ ਬਹਾਨਾ ਬਣਾ ਕੇ ਕਿ ਸਿੱਖਾਂ ਨੇ ਕੀਤੇ ਮੁਆਹਦੇ ਨੂੰ ਭੰਗ ਕੀਤਾ ਹੈ ਤੇ ਉਲਟਾ ਉਸ ਦੀ ਦੁਰਵਰਤੋਂ ਕੀਤੀ ਹੈ, ਸਿੱਖਾਂ ਤੋਂ ਵਾਪਸ ਲੈ ਲਈ ਤੇ ਸਿੱਖਾਂ ਉੱਤੇ ਪਹਿਲਾਂ ਨਾਲੋਂ ਵੀ ਵੱਧ ਅਤਿਆਚਾਰ ਕਰਕੇ ਆਰੰਭ ਦਿੱਤੇ । ਇਥੋਂ ਤਕ ਕਿ ਸਿੱਖਾਂ ਦਾ ਸਿਰ ਪੇਸ਼ ਕਰਨ ਦਾ ਪੰਜਾਹ ਰੁਪਏ ਮੁੱਲ ਪੈਣ ਲੱਗਾ । ਇਸ ਤੋਂ ਇਲਾਵਾ ਜ਼ਕਰੀਆ ਖ਼ਾਨ ਵਲੋਂ ਸਿੱਖ ਨੂੰ ਗ੍ਰਿਫ਼ਤਾਰ ਕਰਾਉਣਾ ਦਾ ਪੰਦਰ੍ਹਾਂ ਰੁਪਏ ਅਤੇ ਸੂਹ ਦੇਣ ਵਾਲੇ ਨੂੰ ਦਸ ਰੁਪਏ ਮੁੱਲ ਦਿੱਤਾ ਜਾਣ ਲੱਗਾ । ਇਥੇ ਹਿ ਬਸ ਨਹੀਂ ਜ਼ਕਰੀਆ ਖ਼ਾਨ ਨੇ ਹਰੇਕ ਪਿੰਡ ਨੂੰ ਇਕ ਕਤਲਗਾਹ ਹੀ ਬਣਾ ਦਿੱਤਾ ਸੀ । ਸਿੱਖ ਦੇ ਸਰੀਰ ਨੂੰ ਲੱਤਾਂ ਤੋਂ ਧੂਹ ਕੇ ਦੋ ਹਿੱਸਿਆਂ ਵਿਚ ਚੀਰ ਦੇਣਾ , ਖ਼ੁਹ ਵਿਚ ਸੁੱਟ ਕੇ ਭੁੱਖ ਦੇ ਦੁੱਖੋਂ ਮੌਤ ਦੇ ਘਾਟ ਉਤਾਰਣਾ ਅਤੇ ਕਿਸੇ ਦੇ ਅੱਧੇ ਸਰੀਰ ਨੂੰ ਧਰਤੀ ਵਿਚ ਗੱਡ ਦੇਣਾ ਤੇ ਸਰੀਰ ਦਾ ਉਪਰਲਾ ਹਿੱਸਾ ਤੋਪ ਦੇ ਮੂੰਹ ਅੱਗੇ ਉੱਡਾ ਦੇਣਾ ਆਦਿਕ ਅਕਹਿ ਅਤੇ ਘੋਰ ਅਤਿਆਚਾਰ ਕੀਤੇ ਗਏ ।

ਇਸ ਪਿਛੋਂ ਭਾਈ ਮਨੀ ਸਿੰਘ ਦੀ ਘਟਨਾ ਵਾਪਰੀ । ਭਾਈ ਮਨੀ ਸਿੰਘ ਹਰਿਮੰਨਦਰ ਸਾਹਿਬ ਦਾ ਗ੍ਰੰਥੀ ਸੀ । ਉਸ ਨੇ ਵੇਖਿਆ ਕਿ ਸਿੱਖ ਇਸ ਸਮੇਂ ਜ਼ਕਰੀਆ ਖ਼ਾਨ ਦੇ ਅਤਿਆਚਾਰ ਦੇ ਕਾਰਨ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਹੱਟ ਗਏ ਸਨ ।ੳੱਸ ਨੇ ਅਮ੍ਰਿਤਸਰ ਦੇ ਮਜਿਸਟਰੇਟ ਅਬੁਦੱਰ ਰਜ਼ਾਕ ਨੂੰ ਸੁਝਾਅ ਦਿੱਤਾ ਕਿ ਜੇਕਰ ਅੰਮ੍ਰਿਤਸਰ ਆਉਣ ਦੀ ਸਿੱਖਾਂ ਨੂੰ ਸੰਗਤਾਂ ਦੇ ਚੜ੍ਹਾਵੇ ਵਿਚੋਂ ਉੱਹ ਸਰਕਾਰ ਨੂੰ ਪੰਜ ਹਜ਼ਾਰ ਰੁਪਏ ਮੇਲੇ ਦੀ ਫੀਸ ਵਜੋਂ ਦੇ ਦੇਵੇਗਾ । ਮਨੀ ਸਿੰਘ ਦਾ ਵਿਚਾਰ ਸੀ ਕਿ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਦੀ ਨੀਤੀ ਤੋਂ ਇਸ ਢੰਗ ਨਾਲ ਥੰਮ੍ਹਿਆ ਜਾਏ । ਪਰ ਜ਼ਕਰੀਆ ਖ਼ਾਨ ਬੜਾ ਚਲਾਕ ਸੀ। ਉਸ ਨੇ ਇਹ ਸੁਝਾਅ ਪ੍ਰਵਾਨ ਕਰ ਲਿਆ। ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਦੂਰੋਂ ਨੇੜੳਿ ਸੱਦਾ ਦੇ ਕੇ ਮੇਲੇ ਲਈ ਬੁਲਾ ਲਅਿ । ਮੇਲੇ ਦੀ ਇਕੱਤਰਤਾ ਹੋਣ ਦੀ ਦੇਰ ਸੀ ਕਿ ਮੁਗ਼ਲ ਸਪਿਾਹਆਂ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । ਸਿੱਖ ਜਿਧਰ ਨੂੰ ਕਿਸੇ ਮੂੰਹ ਆਇਆ ਉੱਧਰ ਨੂੰ ਤਿੱਤਰ-ਬਿੱਤਰ ਹੋ ਗਏ । ਚੜ੍ਹਾਵਾ ਕੋਈ ਨਾ ਚੜ੍ਹਿਆ । ਸਰਕਾਰ ਨੇ ਭਾਈ ਮਨੀ ਸਿੰਘ ਤੋਂ 5,000 ਰੁਪਿਆ ਮੰਗਿਆ ਪਰ ਭਾਈ ਮਨੀ ਸਿੰਘ ਨਾ ਦੇਣ ਲਈ ਮਜਬੂਰ ਸੀ । ਜ਼ਕਰੀਆ ਖ਼ਾਨ ਨੇ ਭਾਈ ਇਸਲਾਮ ਕਬੂਲ ਕਰਨ ਜਾਂ ਮੌਤ ਕਬੂਲਣ ਲਈ ਮੌਕਾ ਦਿੱਤਾ ਤਾਂ ਭਾਈ ਮਨੀ ਸਿੰਘ ਨੇ ਮੌਤ ਸਵੀਕਾਰ ਕਰਨ ਲਈ । ਇਸ ਵਚਨ ਉੱਤੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਦੇ ਉੱਸ ਨੁੰ ਸ਼ਹੀਦ ਕੀਤਾ ਗਿਆ । ਇਹ ਘਟਨਾ 1737 ਵਿਚ ਵਾਪਰੀ । ਮੁੱਖ ਤੌਰ ਤੇ ਜ਼ਕਰੀਆ ਖ਼ਾਨ ਦੀ ਸਰਕਾਰ ਦੇ ਇਕ ਅਫ਼ਸਰ ਅਬਦੁੱਸ ਸਮਦ ਖ਼ਾਨ ਦਾ ਮਨੀ ਸਿੰਘ ਨੂੰ ਸ਼ਹੀਦ ਕਰਨ ਵਿਚ ਹੱਥ ਸੀ । ਇਸ ਪਿੱਛੋਂ ਅਬਦੁੱਸ ਸਮਦ ਖ਼ਾਨ ਨੂੰ , ਜੋ ਸਿੱਖਾਂ ਤੇ ਸਰਦਾਰ ਕਪੂਰ ਸਿੰਘ ਦੀਆਂ ਅੱਖਾਂ ਵਿਚ ਰੜਕਦਾ ਸੀ , ਕਪੂੲ ਸਿੰਘ ਨੇ ਗ੍ਰਿਫਤਾਰ ਕਰਕੇ ਚਾਰ ਘੋੜਿਆਂ ਨਾਲ ਬੰਨ੍ਹ ਕੈ ਘੜੀਸ ਕੇ ਮਾਰਿਆ । ਸਰਦਾਰ ਕਪੂਰ ਸਿੰਘ ਨੇ ਜ਼ਕਰੀਆ ਖ਼ਾਨ ਦੀ ਅਲਖ ਮੁਕਉਣ ਦਾ ਯਤਨ ਵੀ ਕੀਤਾ ਪਰ ਸਫ਼ਲ ਨਾ ਹੋਇਆ ।

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x