Tag: VIKRAMJIT SINGH TIHARA

Home » VIKRAMJIT SINGH TIHARA
ਗੁਰਮੁਖੀ ਦੀ ਗਾਥਾ…
Post

ਗੁਰਮੁਖੀ ਦੀ ਗਾਥਾ…

ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅਜ ਵੀ ਹੈ। ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਜਿਸ ਰਾਹੀਂ ਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ‘ਤੇ ਮਿਸਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿਚ ਗੁਜ਼ਾਰੇ ਕਰਦਾ ਵੀ ਚੜ੍ਹਦੀਕਲਾ ਵਿਚ ਰਿਹਾ।

ਹੋਲਾ ਮਹੱਲਾ – ਅਜੋਕੇ ਯੁੱਗ ਦੇ ਸਨਮੁੱਖ
Post

ਹੋਲਾ ਮਹੱਲਾ – ਅਜੋਕੇ ਯੁੱਗ ਦੇ ਸਨਮੁੱਖ

ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ।ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ 'ਹੋਲਾ ਮਹੱਲਾ' ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ।ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹੱਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕਿਰਿਆ ਨਾਲ ਜੋੜਿਆ।

ਵਿਸਮਾਦੀ ਸ਼ਾਸ਼ਕੀ ਵਿਵਸਥਾ : ਮਾਡਲ, ਸਰੂਪ ਅਤੇ ਮਹੱਤਤਾ
Post

ਵਿਸਮਾਦੀ ਸ਼ਾਸ਼ਕੀ ਵਿਵਸਥਾ : ਮਾਡਲ, ਸਰੂਪ ਅਤੇ ਮਹੱਤਤਾ

ਬ੍ਰਹਿਮੰਡ ਦੇ ਅਨੰਤ ਪਸਾਰੇ ਵਿੱਚ ਮਾਨਵ ਜਾਤੀ ਦਾ ਮਹੱਤਵਪੂਰਨ ਸਥਾਨ ਹੈ। ਆਪਣੀ ਚੇਤਨਤਾ ਦੇ ਸਦਕਾ ਵਿਸ਼ੇਸ਼ ਮਹੱਤਤਾ ਰੱਖਦਾ ਹੋਇਆ ਮਨੁੱਖ ‘ਸਰਦਾਰ’ ਜੂਨ ਦੀ ਉਪਾਧੀ ਨੂੰ ਵੀ ਹਾਸਿਲ ਕਰਦਾ ਹੈ। ਪਰ ਕੀ ਇਸ ਸਰਦਾਰ ਮਨੁੱਖ ਨੇ ਆਪਣੀ ਸਰਦਾਰੀ ਦੀ ਮਹੱਤਤਾ, ਜ਼ਿੰਮੇਵਾਰੀ, ਭੂਮਿਕਾ ਨੂੰ ਸਮਝਿਆ ਹੈ? ਅੱਜ ਦੇ ਅਤਿ-ਆਧੁਨਿਕ ਯੁੱਗ ਵਿੱਚ ਪਹੁੰਚ ਕੇ ਵੀ ਮਨੁੱਖ ਦੀ ਲਾਲਸਾ...