Tag: Sri Guru Granth Sahib Ji

Home » Sri Guru Granth Sahib Ji
ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2
Post

ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ – ਭਾਗ 2

ਲੰਘੀ 25 ਜੂਨ 2021 ਨੂੰ ਸੰਗਰੂਰ ਜਿਲ੍ਹੇ ਦੇ ਪਿੰਡ ਜੌਲੀਆਂ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ 27 ਜੂਨ 2021 ਨੂੰ 'ਮਾਲਵਾ ਸਿੱਖ ਜਥਾ - ਸੰਗਰੂਰ' ਵੱਲੋਂ ਇਕ ਲੇਖਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ 25 ਅਤੇ 26 ਜੂਨ ਨੂੰ ਜੋ ਵਾਪਰਿਆ ਉਸ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਬਿਆਨ ਕੀਤੀ ਗਈ ਸੀ। 26 ਜੂਨ ਦੀ ਇਕੱਤਰਤਾ ਵਿੱਚ ਸਿੱਖ-ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਕਿ ਭੋਗ ਵਾਲੇ ਦਿਨ ਸਿੱਖ ਸੰਗਤ ਅਤੇ ਜਥੇਬੰਦੀਆਂ ਦੇ ਵਿਚਾਰ ਲੈ ਕੇ ਕੋਈ ਫੈਸਲੇ ਕੀਤੇ ਜਾ ਸਕਣ ਅਤੇ ਉਦੋਂ ਤੱਕ ਪ੍ਰਸ਼ਾਸ਼ਨ ਨੂੰ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਗਲੀ ਇਕੱਤਰਤਾ ਲਈ 4 ਜੁਲਾਈ 2021 ਦਿਨ ਐਤਵਾਰ ਤੈਅ ਹੋਇਆ।

ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ : ਭਾਗ 1
Post

ਪਿੰਡ ਜੌਲੀਆਂ ਵਿਖੇ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ ਸਬੰਧੀ ਮਾਲਵਾ ਸਿੱਖ ਜੱਥਾ(ਸੰਗਰੂਰ) ਵੱਲੋਂ ਰਿਪੋਰਟ ਜਾਰੀ : ਭਾਗ 1

25 ਜੂਨ 2021 ਨੂੰ ਦੁਪਹਿਰ ਵੇਲੇ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਇਸੇ ਹੀ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ ਅਤੇ ਬਾਕੀ 6 ਸਰੂਪ ਜਿਹੜੇ ਸੱਚਖੰਡ ਵਿਖੇ ਸਨ ਉਹ ਸਿੱਖ ਸੰਗਤ ਨੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਏ।