24 ਜਨਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ 4,5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਖਾਲਸੇ ਦਾ ਦੀਵਾਨ ਹੋਵੇਗਾ ਅਤੇ ਮਹੰਤ ਨੂੰ ਸੱਦਾ ਦਿੱਤਾ ਜਾਵੇਗਾ ਕਿ ਆਪਣਾ ਸੁਧਾਰ ਕਰੇ। ਮਹੰਤ ਨੇ ਸਿੱਖਾਂ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਅਤੇ ਬਦਮਾਸ਼ਾਂ ਲੜਾਕੂਆਂ ਨੂੰ ਸ਼ਰਾਬਾਂ ਅਤੇ ਤਨਖਾਹਾਂ ਦੇ ਕੇ ਗੁਰਦੁਆਰੇ ਅੰਦਰ ਰੱਖ ਲਿਆ।