Tag: S.Mohinder Singh Khehra

Home » S.Mohinder Singh Khehra
ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ
Post

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸ਼ਬਦ ਸਦੀਵੀ ਅਤੇ ਅਟੱਲ ਸੱਚਾਈਆਂ ਦਾ ਗਿਆਨ ਹੈ ਜੋ ਗੁਰੂ ਨੂੰ ਅਕਾਲ ਪੁਰਖ ਨਾਲ ਅਭੇਦ ਤੇ ਇਕਮਿਕ ਹੋਣ ਨਾਲ ਪ੍ਰਾਪਤ ਹੋਇਆ। ਪ੍ਰਭੂ ਦੇ ਹੁਕਮ ਬਾਰੇ ਗੁਰਬਾਣੀ ਵਿੱਚ ਇਸ ਗੱਲ ਦਾ ਭਰਪੂਰ ਵਰਨਣ ਹੈ ਕਿ ਸੰਸਾਰ ਦੀ ਉਤਪਤੀ ਅਤੇ ਅੰਤ ਸ਼ਬਦ ਦੁਆਰਾ ਹੀ ਹੁੰਦਾ ਹੈ। ਗੁਰ ਸ਼ਬਦ ਦੈਵੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ ਅਤੇ ਜਗਤ ਦਾ ਨਾਸ਼ ਹੁੰਦਾ ਹੈ ਨਾਸ਼ ਤੋਂ ਪਿੱਛੋਂ ਮੁੜ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ। “ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ।।” (ਅੰਗ 1334)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਨੂੰ ਮੁੜ ਮੁੜ ਕੇ ਦ੍ਰਿੜ ਕਰਵਾਇਆ ਗਿਆ ਹੈ ਕਿ ਸ਼ਬਦ ਹੀ ਗੁਰੂ ਹੈ ਅਥਵਾ ਬਾਣੀ ਹੀ ਗੁਰੂ ਹੈ। ਸ਼ਬਦ ਗੁਰੂ ਹੈ ਅਤੇ ਸੁਰਤਿ ਦਾ ਟਿਕਾਉ ਸਿੱਖ ਹੈ - ਅਰਥਾਤ “ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ” (ਗੁ: : ਸਾ: 943)
“ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ। ਗੁਰੂ ਬਾਣੀ ਉਚਾਰਦਾ ਹੈ ਤੇ ਗੁਰੂ ਦਾ ਸੇਵਕ ਉਸ ਬਾਣੀ ‘ਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸੇਵਕ ਨੂੰ ਯਕੀਨੀ ਤੌਰ 'ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਅਰਥਾਤ- “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਨਟ ਮਹਲਾ 4, ਪੰਨਾ 982)

ਖਾਲਸਾ ਪੰਥ ਦੀ ਅਰਦਾਸ
Post

ਖਾਲਸਾ ਪੰਥ ਦੀ ਅਰਦਾਸ

ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥