ਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ।
Tag: Prof. Puran Singh
ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ ਇੱਛਕ ਹਨ, ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ
ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ
ਸਾਰੇ ਦੁੱਖ ਸੁਖ ਪਲਕ ਝਲਕ ਹੀ ਰਹਿੰਦੇ ਸਨ, ਗੁੱਸਾ ਵੀ ਕੜਕ ਦੇ ਕੇ, ਬੱਦਲਾਂ ਵਾਂਗੂ ਸਾਫ਼ ਹੋ ਜਾਂਦਾ। ਪਰ ਏਸ ਗੱਲ ਨੂੰ ਨਾ ਭੁੱਲ ਸਕੇ ਤੇ ਏਸ ਦੁਨੀਆਂ ਤੋਂ ਤੁਰਨ ਲਈ ਤਿਆਰੀ ਕਰ ਲੀਤੀ। ਮੈਂ ਬਹੁਤੇਰੀਆਂ ਤਸੱਲੀਆਂ ਦਿੱਤੀਆਂ, ਪਰ ਆਪ ਦੇ ਦਿਲ 'ਤੇ ਕੋਈ ਨਾ ਪੁੜੀ । ਆਪ ਆਪਣੇ ਆਪ 'ਤੇ ਗੁੱਸੇ ਹੋ ਗਏ ਤੇ ਆਪਣੇ ਆਪ ਨੂੰ ਬੇਅਰਥ ਸਮਝਣ ਲਗ ਪਏ।
ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ
ਸ੍ਰੀ ਗੁਰੂ ਹਰਿ ਰਾਇ ਜੀ ਦੇ ਛੋਟੇ ਸਪੁੱਤਰ, ਬਾਲ ਹਰਿ ਕ੍ਰਿਸ਼ਨ ਜੀ ਵਿਚ ਉਹ ਸਾਰੇ ਰਹੱਸਮਈ ਚਿੰਨ ਪ੍ਰਗਟ ਹੋ ਚੁੱਕੇ ਸਨ ਜਿਹਨਾਂ ਰਾਹੀਂ ਸੱਚੇ ਗੁਰੂ ਦੀ ਪਛਾਣ ਕੀਤੀ ਜਾਂਦੀ ਸੀ। ਸ੍ਰੀ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਅਰਾਮ ਮਿਲਦਾ ਸੀ। ਗੁਰੂ ਹਰਿ ਰਾਏ ਜੀ ਨੇ ਇਸ ਬਾਲ ਨੂੰ ਗੁਰੂ ਨਾਨਕ ਸਮਾਨ ਪ੍ਰਣਾਮ ਕੀਤਾ ਅਤੇ ਮਾਤਲੋਕ ਤੋਂ ਪਿਆਨਾ ਕਰ ਗਏ।
ਪੂਰਨਤਾ ਦੀ ਮਹਿਕ: ਕਿਤਾਬ ਸਿੱਖੀ ਦੀ ਆਤਮਾ ਵਿੱਚੋਂ …
ਜਦੋਂ ਕੋਈ ਮਨੁੱਖ ਆਤਮਕ ਤੌਰ ਉੱਤੇ ਪਰੀਪੂਰਨ ਹੋ ਜਾਂਦੈ ਤਾਂ ਇਹ ਪੂਰਨਤਾ ਦੀ ਮਹਿਕ ਉਸ ਦੇ ਆਲੇ ਦੁਆਲੇ ਪਸਰ ਜਾਂਦੀ ਐ। ਜੋ ਸ੍ਰਿਸ਼ਟੀ ਦੇ ਸਭ ਜੀਆਂ ਲਈ ਗੁਣਕਾਰੀ ਹੈ।ਉਸ ਸਮੇਂ ਹੀ ਉਸ ਗੁਰਸਿੱਖ ਨੂੰ ਬਾਹਰਲੇ ਸੰਸਾਰ ਵਿੱਚ ਧਰਮ ਪ੍ਰਚਾਰ ਕਰਨ ਹਿੱਤ ਭੇਜਿਆ ਜਾਂਦੈ ਤਾਂ ਜੋ ਆਪਣੀ ਆਤਮਿਕ ਸੁੰਦਰਤਾ ਦੀ ਮਹਿਕ ਤੇ ਸ਼ਾਨ ਨੂੰ ਆਲੇ ਦੁਆਲੇ ਪਸਾਰ ਸਕੇ। ਉਹ ਗੁਰਸਿੱਖ ਵੀ ਗੁਰੂ ਦੀ ਹੀ ਕਾਰ ਕਮਾਉਂਦੈ ਤੇ ਆਪ ਤਾਂ ਉਹ ਕੇਵਲ ਇੱਕ ਮਾਧਿਅਮ ਹੀ ਹੁੰਦੈ, ਜਿਵੇਂ ਗੁਰੂ ਉਸ ਨੂੰ ਨਿਰਦੇਸ਼ ਦਿੰਦੈ ਤਿਵੇਂ ਹੀ ਉਹ ਕਾਰਿੰਦੇ-ਹਾਰ ਇਸ ਪਵਿੱਤਰ ਕਾਰਜ ਨੂੰ ਨਿਭਾਉਂਦੈ।