Tag: Ghallughara June 1984

Home » Ghallughara June 1984
Akal Takht Sahib after June 1984 attack by Indian Army
Post

ਜੂਨ 1984 ਦੀ ਕਵਿਤਾ ਦੀਆਂ ਪੈੜਾਂ…

ਸ: ਇੰਦਰਪ੍ਰੀਤ ਸਿੰਘ ਸੰਗਰੂਰ ਦੀ ਇਹ ਲਿਖਤ "ਜੂਨ 1984 ਦੀ ਕਵਿਤਾ ਦੀਆਂ ਪੈੜਾਂ" ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ "ਨਵਾਂ ਘੱਲੂਘਾਰਾ" ਦੀ ਭਾਵਪੂਰਤ ਪੜਚੋਲ ਕਰਦੀ ਹੈ। ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਲਿਖੀ ਇਹ ਲਿਖਤ ਦਰਸਾਉਂਦੀ ਹੈ ਕਿ ਕਿਵੇਂ ਲਹਿੰਦੇ ਪੰਜਾਬ ਵਿਚ ਬੈਠੇ ਕਵੀ ਅਫਜ਼ਲ ਅਹਿਸਨ ਰੰਧਾਵਾ ਦੇ ਮਨ ਦੇ ਜੂਨ 1984 ਦੇ ਘੱਲੂਘਾਰੇ ਦੀ ਚੀਸ ਮਹਿਸੂਸ ਕੀਤੀ ਸੀ ਜਿਸ ਨੂੰ ਉਹਨਾ 9 ਜੂਨ 1984 ਨੂੰ ਲਿਖੀ "ਨਵਾਂ ਘੱਲੂਘਾਰਾ" ਕਵਿਤਾ ਵਿਚ ਬਿਆਨ ਕੀਤਾ ਸੀ।

ਮਈ 1984 – ਜੂਨ 84 ਦੇ ਹਮਲਿਆਂ ਦਾ ਇੱਕ ਹੋਰ ਅਭਿਆਸ 
Post

ਮਈ 1984 – ਜੂਨ 84 ਦੇ ਹਮਲਿਆਂ ਦਾ ਇੱਕ ਹੋਰ ਅਭਿਆਸ 

ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿੱਚ ਜਜ਼ਬ ਕਰ ਲੈਣਾ ਸੀ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖ਼ਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖ਼ਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ
Post

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।

6 ਜੂਨ ਦੇ ਘਲੂਘਾਰਾ ਸਮਾਗਮ ’ਚ ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ
Post

6 ਜੂਨ ਦੇ ਘਲੂਘਾਰਾ ਸਮਾਗਮ ’ਚ ਬਾਹਰੀ ਦਖਲ-ਅੰਦਾਜ਼ੀ ਅਤੇ ਅਸੀਂ

ਜੂਨ 1984 ਵਿੱਚ ਬਿਪਰ ਰਾਜ-ਹਉੰ ਨੇ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਸਮੇਤ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ, ਇਸ ਬਹੁ-ਪਸਾਰੀ ਅਤੇ ਵਿਆਪਕ ਹਮਲੇ ਨੂੰ ਪੰਥ ਤੀਜੇ ਘੱਲੂਘਾਰੇ ਵਜੋਂ ਯਾਦ ਕਰਦਾ ਹੈ। ਸਿੱਖਾਂ ਦੀ ਇਹ ਰਿਵਾਇਤ ਹੈ ਕਿ ਉਹ ਆਪਣੇ ਗੁਰੂਆਂ ਦੇ ਪ੍ਰਕਾਸ਼ ਦਿਹਾੜੇ, ਸ਼ਹੀਦੀ ਦਿਹਾੜੇ, ਗੁਰੂ ਦੇ ਰਾਹ ਉੱਤੇ ਚੱਲ ਕੇ ਜੋ ਸਿੱਖ ਸ਼ਹੀਦ ਹੁੰਦੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਨ। ਕਥਾ, ਕੀਰਤਨ, ਢਾਡੀ, ਕਵੀਸ਼ਰਾਂ ਰਾਹੀਂ ਸਿੱਖ ਸੰਗਤ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ। ਇਹੀ ਯਾਦ ਨੂੰ ਤਾਜ਼ਾ ਰੱਖਦਿਆਂ ਸਿੱਖ ਸੰਗਤ ਵਰਤਮਾਨ ਵਿੱਚ ਬੈਠਿਆਂ ਇਤਿਹਾਸ ਦੇ ਦਰਸ਼ਨ ਕਰਦੀ ਹੈ ਅਤੇ ਭਵਿੱਖ ਵਿੱਚ ਆਪਣੇ ਅਮਲਾਂ ਲਈ ਗੁਰੂ ਪਾਤਿਸਾਹ ਨੂੰ ਅਰਦਾਸ ਕਰਦੀ ਹੈ। ਯਾਦ ਰੱਖਣ ਵਿੱਚ ਜੋ ਤਾਕਤ ਹੈ ਉਹ ਤਾਕਤ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰਨ ਦੇ ਸਮਰੱਥ ਹੁੰਦੀ ਹੈ ਜਿਸ ਕਰਕੇ ਹੁਕਮਰਾਨ ਜਾਂ ਇਤਿਹਾਸ ਦਾ ਗੁਨਾਹਗਾਰ ਇਹ ਕਦੀ ਨਹੀਂ ਚਾਹੁੰਦਾ ਕਿ ਇਹ ਯਾਦ ਬਣੀ ਰਹੇ। ਉਹ ਯਤਨ ਕਰਦਾ ਹੈ ਕਿ ਬੀਤੇ ਨੂੰ ਭੁਲਾ ਦਿੱਤਾ ਜਾਵੇ ਜਾਂ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ।