ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ ਬੁਰਜ ਉਸ ਨੂੰ ਆਪਣੇ ਵੱਲ ਖਿੱਚਦੇ ਹਨ।
Tag: Dr. Paramveer Singh
Post
ਦਸਤਾਰ : ਸਤਿਕਾਰ ਅਤੇ ਮਹੱਤਵ
ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'।