ਭੇੜੀਏ ਤੇ ਲੇਲੇ ਦੀ ਇੱਕ ਕਹਾਣੀ ਆਮ ਪ੍ਰਚੱਲਤ ਹੈ। ਇੱਕ ਭੇੜੀਆ ਅਤੇ ਇੱਕ ਲੇਲਾ ਇੱਕੋ ਨਦੀਂ ਵਿਚੋਂ ਪਾਣੀ ਪੀ ਰਹੇ ਸਨ ਤੇ ਭੇੜੀਏ ਦਾ ਮਨ ਲੇਲੇ ਨੂੰ ਵੇਖ ਕੇ ਲਲਚਾਅ ਗਿਆ। ਭੇੜੀਆ ਲੇਲੇ ਨੂੰ ਖਾਣ ਦਾ ਬਹਾਨਾ ਲੱਭਣ ਲੱਗਾ। ਕਹਿੰਦਾ ‘ਓਏ ਤੂੰ ਮੇਰਾ ਪਾਣੀ ਜੂਠਾ ਕਰਤਾ’। ਲੇਲਾ ਬੜੀ ਨਿਮਰਤਾ ਨਾਲ ਬੋਲਿਆ ‘ਪਾਣੀ ਤਾਂ ਤੁਹਾਡੇ ਵਾਲੇ ਪਾਸਿਓਂ ਵਗ ਕੇ ਮੇਰੇ ਵੱਲ ਆ ਰਿਹਾ ਜੀ’। ਭੇੜੀਆ ਕਹਿੰਦਾ ‘ਓਏ ਤੂੰ ਮੇਰੇ ਨਾਲ ਜ਼ੁਬਾਨ ਲੜਾਉਨੈ…’ ਤੇ ਲੇਲੇ ਤੇ ਝਪਟ ਕੇ ਉਸ ਨੂੰ ਖਾ ਗਿਆ। ਲੇਲੇ ਦਾ ਕਸੂਰ ਤਾਂ ਕੋਈ ਨਹੀਂ ਸੀ ਪਰ ਭੇੜੀਆ ਕਹਿੰਦਾ ਫਿਰੇ ਕਿ ਮੈਂ ਉਹਦੇ ਨਾਲ ਕੋਈ ਧੱਕਾ ਨਹੀਂ ਕੀਤਾ ਸਗੋਂ ਉਹਨੂੰ ਉਹਦੇ ਜ਼ੁਰਮ ਦੀ ਸਜਾ ਦੇ ਕੇ ਨਿਆ ਕੀਤਾ ਹੈ।