"ਸੰਤ ਬਾਬਾ ਉਤੱਮ ਸਿੰਘ ਜੀ ਮਹਾਂਪੁਰਸ਼ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਹ ਗੱਲ ਅਕਸਰ ਕਿਹਾ ਕਰਦੇ ਸਨ ਕਿ ਸਿੱਖੀ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਹਨ "ਕਰਾਮਾਤ ਅਤੇ ਮੁਲਾਕਾਤ" ਪ੍ਰਤੱਖ ਕਰਾਮਾਤ ਤਾਂ ਗੁਰੂ ਸਾਹਿਬ ਆਪ ਅਤੇ ਗੁਰੂ ਖਾਲਸਾ ਪੰਥ ਵਰਤਾ ਸਕਦਾ ਹੈ ਸਾਡੇ ਕੋਲ ਤਾਂ ਮੁਲਾਕਾਤ ਹੀ ਹੈ ਸੋ ਭਾਈ ਸਿੱਖੋ ਸਾਨੂੰ ਆਪਸੀ ਮੁਲਾਕਾਤ ਕਰਨੀ ਕਦੇ ਵੀ ਨਹੀਂ ਛਡਣੀ ਚਾਹੀਦੀ ਕਿਉਂਕਿ ਉਸ ਮੁਲਾਕਾਤ ਵਿਚ ਵੀ ਕਰਾਮਾਤ ਹੋ ਸਕਦੀ ਹੈ "
Tag: Bhai Sukhdeep Singh Meeke
Post
ਮਾਨਾਂਵਾਲੇ ਵਿਖੇ ਪੰਥ ਸੇਵਕਾਂ ਦੀ ਇਕੱਤਰਤਾ ਵਿਚ ਸਥਾਨਕ ਸੰਗਤਾਂ ਦੇ ਗਠਨ, ਪੰਥਕ ਰਿਵਾਇਤ ਤੇ ਗੁਰਮਤੇ ਦੀ ਬਹਾਲੀ ਬਾਰੇ ਚਰਚਾ ਹੋਈ
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਬਿਤੇ ਦਿਨੀ ਮਾਨਾਂਵਾਲੇ ਨੇੜੇ ਪਿੰਡ ਮਿਹੋਕੇ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਇਕੱਤਰਤਾ ਹੋਈ।