ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ “ਪੰਜਾਬ ਵਿਚ ਨੌਜਵਾਨਾਂ ਦੀ ਫੜੋ-ਫੜੀ, ਗ੍ਰਿਫਤਾਰੀਆਂ ਤੇ ਹਿਰਾਸਤਾਂ ਨਾਲ ਲੋਕਾਂ ਵਿਚ ਮਿੱਥ ਕੇ ਸਰਕਾਰੀ ਦਹਿਸ਼ਤ ਦਾ ਮਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਤੇ ਖਬਰ ਅਦਾਰਿਆਂ ਦੇ ਟਵਿੱਟਰ ਤੇ ਫੇਸਬੁੱਕ ਸਫੇ ਬੰਦ ਕਰਨ, ਪੱਤਰਕਾਰਾਂ ਨੂੰ ਥਾਣਿਆਂ ਵਿਚ ਬੁਲਾ ਕੇ ਦਬਾਅ ਪਾਉਣ, ਉਹਨਾ ਦੇ ਘਰਾਂ ਵਿਚ ਛਾਪੇ ਮਾਰਨੇ ਤੇ ਹਿਰਾਸਤ ਵਿਚ ਲੈਣ ਦੀ ਕਾਰਵਾਈ ਨਾਲ ਸਰਕਾਰ ਸੱਚ ਬਿਆਨੀ ਨੂੰ ਰੋਕ ਰਹੀ ਹੈ”।
Tag: Bhai Daljit Singh
ਦਿੱਲੀ ਦਰਬਾਰ ਤਾਕਤਾਂ ਦੀ ਨੁਮਾਇਸ਼ ਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਪੰਜਾਬ ਤੇ ਸਿੱਖਾਂ ਨੂੰ ਖੌਫਜਦਾ ਕਰਨ ਦਾ ਯਤਨ ਕਰ ਰਹੀ ਹੈ: ਪੰਥ ਸੇਵਕ ਸ਼ਖਸੀਅਤਾਂ
ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ
ਮੌਜੂਦਾ ਚੁਣੌਤੀਆਂ ਭਰੇ ਸਮੇਂ ਵਿਚ ਸਿੱਖਾਂ ਨੂੰ ਸਾਂਝੀ ਅਗਵਾਈ ਅਤੇ ਗੁਰਮਤੇ ਵੱਲ ਪਰਤਣ ਦੀ ਲੋੜ ਹੈ: ਪੰਥ ਸੇਵਕ ਸ਼ਖ਼ਸੀਅਤਾਂ
ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਦੀਆਂ ਆਗੂ, ਸਹਿਯੋਗੀ ਅਤੇ ਹਮਦਰਦ ਸਫਾਂ ਵਿਚ ਰਹੀਆਂ ਪੰਥ ਸੇਵਕ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਮਤੇ ਦੀ ਬਹਾਲੀ ਬਾਰੇ ਇਕ ਪਰਚਾ ਜਾਰੀ ਕੀਤਾ ਗਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਲਈ ਯਤਨ ਹੋਣਗੇ
ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ।
ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਤੇ ਭਵਿੱਖ ਦਾ ਅਮਲ: ਸ੍ਰੀ ਫਤਿਹਗੜ੍ਹ ਸਾਹਿਬ ਵਿਚਾਰ-ਗੋਸ਼ਟੀ ਦਾ ਸੰਖੇਪ ਤੱਤਸਾਰ
ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਚਾਰ ਗੋਸ਼ਟੀ ਵਿੱਚ ਸ਼ਾਮਿਲ ਹੋਏ ਵਿਚਾਰਵਾਨਾਂ ਨੇ “ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਅਤੇ ਭਵਿੱਖ ਦਾ ਅਮਲ” ਵਿਸ਼ੇ ਉਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।
ਅਸਲੀ ਨਾਇਕਾਂ ਦੇ ਕਿਰਦਾਰ ਦੀ ਸਾਖੀ
ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਬੇਯਕੀਨੀ ਅਤੇ ਬੇਭਰੋਸਗੀ ਦੇ ਆਲਮ ਵਿੱਚ ਸਾਡੇ ਯੋਧਿਆਂ ਨੇ ਇੱਕ ਮਜਬੂਤ ਅਤੇ ਗੈਰ ਇਖਲਾਕੀ ਪ੍ਰਬੰਧ ਨਾਲ ਗੁਰੂ ਤੇ ਟੇਕ ਰੱਖ ਕੇ ਟੱਕਰ ਲਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਕੋਈ ਸਧਾਰਨ ਮਨੁੱਖ ਨਹੀਂ ਸਨ। ਉਹ ਗੁਰੂ ਸੰਗ ਜੰਗਾਂ ਵਿੱਚ ਜੂਝਣ ਵਾਲੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਹੀ ਸਨ ਜੋ ਸਾਨੂੰ ਕਲਾ ਦਾ ਵਰਤਾਰਾ ਦਿਖਾਉਣ ਲਈ ਹੀ ਆਏ ਸਨ।
Kharku Sangarsh Di Sakhi: Reflecting on the past to understand the future
Kharku Sangarsh di Sakhi reminds us that the solutions we seek are only possible when we move as Sikhs of the Guru: rooted in the prampara (tradition) of the Khalsa and a commitment to the thankless work required to achieve a lasting transformation.