ਖ਼ਾਲਸਾ ਦਰਬਾਰ ਵਿਚ ਸਰਦਾਰ ਹਰੀ ਸਿੰਘ ਦੇ ਕੁਝ ਮਹੀਨੇ ਹੀ ਬੀਤੇ ਸਨ ਕਿ ਇਕ ਦਿਨ ਮਹਾਰਾਜਾ ਸਾਹਿਬ ਦੇ ਨਾਲ ਆਪ ਬੇਲੇ ਵਿਚ ਸ਼ਿਕਾਰ ਲਈ ਗਏ। ਅਜੇ ਇਹ ਸ਼ਿਕਾਰਗਾਹ ਵਿਚ ਵੜੇ ਹੀ ਸਨ ਕਿ ਸਰਦਾਰ ਹਰੀ ਸਿੰਘ ਦੇ ਸਾਹਮਣੇ ਇਕ ਬੜਾ ਆਦਮ ਖਾਣਾ ਸ਼ੇਰ ਉੱਠਿਆ ਤੇ ਬੜੀ ਤੇਜ਼ੀ ਨਾਲ ਛਲਾਂਗ ਮਾਰ ਕੇ ਸਰਦਾਰ ਜੀ ਨਾਲ ਲਪਕ ਗਿਆ ਤੇ ਆਪਣਾ ਪੂਰਾ ਬਲ ਲਾ ਕੇ ਸਰਦਾਰ ਜੀ ਨੂੰ ਹੇਠਾਂ ਗਿਰਾਉਣ ਦਾ ਯਤਨ ਕਰਨ ਲੱਗਾ।
Tag: Baba Prem Singh Hoti Mardaan
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ
ਸ਼ੇਰਿ ਪੰਜਾਬ ਨੂੰ ਇਸ ਬਾਦਸ਼ਾਹ ਦੇ ਅੰਦਰਲੇ ਅਤੇ ਬਾਹਰਲੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਯੋਗ ਸਾਥੀਆਂ ਦੀ ਲੋੜ ਪ੍ਰਤੀਤ ਹੋਈ; ਪਰ ਜਿਹੋ ਜਿਹੇ ਇਸ ਸਮੇਂ ਜਿਸ ਯੋਗਤਾ ਦੇ ਸਲਾਹਕਾਰ ਯਾ ਵਜ਼ੀਰ ਆਦਿ ਕਿਸੇ ਨੂੰ ਲੋੜ ਹੋਣ ਤਾਂ ਸੌਖੇ ਹੀ ਅਨੇਕਾਂ ਸਿੱਖੇ ਸਿਖਾਏ ਮਿਲ ਜਾਂਦੇ ਹਨ, ਉਸ ਸਮੇਂ ਅਜਿਹਾ ਨਹੀਂ ਸੀ। ਆਪ ਨੂੰ ਰਾਜ ਦੇ ਹਰ ਇਕ ਸੀਗੇ ਲਈ ਸਲਾਹਕਾਰ ਤੇ ਵਜ਼ੀਰ ਖੁਦ ਤਿਆਰ ਕਰਨੇ ਪਏ ।ਇਹ ਆਪ ਨੇ, ਬਿਨਾਂ ਕਿਸੇ ਵਿਤਕਰੇ ਦੇ, ਹਰ ਮਤ ਤੇ ਹਰ ਕੌਮੀਅਤ ਦੇ ਸਾਧਾਰਨ ਆਦਮੀ ਚੁਣ ਕੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਐਸੇ ਲਾਇਕ ਬਣਾ ਦਿੱਤਾ, ਜਿਨ੍ਹਾਂ ਦੀ ਯੋਗਤਾ ਦੀ ਪ੍ਰਸੰਸਾ ਉਸ ਸਮੇਂ ਦੇ ਵੱਡੇ ਵੱਡੇ ਸਿਆਣੇ ਕਰ ਚੁੱਕੇ ਸਨ, ਇਨ੍ਹਾਂ ਵਿੱਚੋਂ ਦੀਵਾਨ ਮੋਹਕਮ ਚੰਦ ਨੂੰ ਦੁਕਾਨ ਤੋਂ ਉਠਾ ਕੇ, ਫਕੀਰ ਅਜ਼ੀਜ਼ੁਦੀਨ ਨੂੰ ਫਟਬੰਨ੍ਹ ਦਾ ਕੰਮ ਛੁਡਾ ਕੇ ਸਲਤਨਤ ਦੀ ਉੱਚੀ ਜ਼ਿਮੇਵਾਰੀ ਦੇ ਅਹੁਦਿਆਂ ਦੇ ਯੋਗ ਬਣਾ ਦਿੱਤਾ। ਮਹਾਰਾਜਾ ਸਾਹਿਬ ਦੀ ਇਸ ਸਫ਼ਲਤਾ ਨੂੰ ਦੇਖ ਕੇ ਆਪ ਦੀਆਂ ਅਸਾਧਾਰਨ ਸ਼ਕਤੀਆਂ ਦੀ ਛਾਪ ਸੁਤੇ-ਸਿੱਧ ਮਨਾਂ ਪੁਰ ਛਪ ਜਾਂਦੀ ਹੈ।