ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ 'ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ।
Tag: Article By Malkeet Singh Bhawanighar
ਬਿਜਲ ਸੱਥ : ਇੱਕ ਹੋਰ ਜਹਾਨ
ਨਿੱਕੇ ਹੁੰਦਿਆਂ ਤੋਂ ਹੁਣ ਤੱਕ ਇਹਨਾਂ ਦੋ ਜਹਾਨਾਂ ਦਾ ਹੀ ਜਿਕਰ ਸੁਣਨ ਨੂੰ ਮਿਲਦਾ ਰਿਹਾ ਹੈ, ਇੱਕ ਜਹਾਨ ਉਹ ਜਿੱਥੇ ਅਸੀਂ ਸਾਰੇ ਰਹਿ ਰਹੇ ਹਾਂ ਅਤੇ ਇੱਕ ਇਸ ਜਹਾਨ ਤੋਂ ਪਾਰ ਦਾ ਜਹਾਨ। ਇਹਨਾਂ ਦੋਵਾਂ ਜਹਾਨਾਂ ਬਾਰੇ ਹੀ ਬੰਦਾ ਗੱਲ ਕਰਦਾ, ਸੋਚਦਾ, ਮਹਿਸੂਸ ਕਰਦਾ ਅਤੇ ਇਸੇ ਸਮਝ ਚੋਂ ਆਪਣੇ ਅਮਲ ਤੈਅ ਕਰਦਾ ਸੀ।
ਤੀਜੇ ਘੱਲੂਘਾਰੇ ਦੀ ਯਾਦ ‘ਚ ਕਿਸ ਤਰ੍ਹਾਂ ਜੁੜੀਏ?
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਹਰ ਸਾਲ ਇਹਨਾਂ ਦਿਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਜਾਂਦੇ ਹਨ ਅਤੇ 6 ਜੂਨ ਨੂੰ ਅਕਾਲ ਤਖਤ ਸਾਹਿਬ 'ਤੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਤੀਜੇ ਘੱਲੂਘਾਰੇ ਨੂੰ ਯਾਦ ਕਰਨਾ, ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਾਡਾ ਹੱਕ ਵੀ ਹੈ ਅਤੇ ਸਾਡਾ ਫਰਜ ਵੀ। ਪਰ ਗੱਲ ਸਿਰਫ ਯਾਦ ਕਰਨ ਦੀ ਨਹੀਂ ਹੁੰਦੀ, ਅਸਲ ਗੱਲ ਤਾਂ ਉਸ ਯਾਦ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਦੀ ਹੁੰਦੀ ਹੈ। ਜੇਕਰ ਗੱਲ ਸਿਰਫ ਯਾਦ ਕਰਨ ਦੀ ਹੀ ਹੋਵੇ
ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦਿਆਂ …. (ਸੰਖੇਪ ਲਿਖਤ)
ਲਛਮਣ ਦੇਵ ਜਦੋਂ ਅਜੇ ਨਿੱਕੀ ਉਮਰ 'ਚ ਸੀ ਤਾਂ ਆਮ ਨੌਜਵਾਨਾਂ ਵਾਙ ਉਸ ਦਾ ਝੁਕਾਅ ਵੀ ਸ਼ਿਕਾਰ, ਘੋੜ-ਸਵਾਰੀ, ਤੀਰ-ਅੰਦਾਜੀ ਆਦਿ ਵੱਲ ਸੀ ਪਰ ਉਹ ਬਹੁਤ ਦਿਲ ਵਾਲਾ ਨਹੀਂ ਸੀ ਭਾਵ ਨਰਮ ਦਿਲ ਅਤੇ ਜਜਬਾਤੀ ਸੁਭਾਅ ਦਾ ਸੀ। ਹਿਰਨ ਦੇ ਸ਼ਿਕਾਰ ਤੋਂ ਬਾਅਦ ਉਸ ਨੂੰ ਅਜਿਹਾ ਪਛਤਾਵਾ ਹੋਇਆ ਕਿ ਰੁਚੀ ਤਿਆਗੀ ਸਾਧੂਆਂ ਵਾਲੇ ਪਾਸੇ ਮੋੜਾ ਖਾ ਗਈ। ਘਰ ਘਾਟ ਛੱਡ ਕੇ ਬੈਰਾਗੀ ਦਾ ਚੇਲਾ ਬਣਿਆ ਅਤੇ ਨਾਮ ਲਛਮਣ ਦੇਵ ਤੋਂ ਮਾਧੋ ਦਾਸ ਪੈ ਗਿਆ। ਪਰ ਕੁਦਰਤ ਨੂੰ ਅਜੇ ਕੁਝ ਹੋਰ ਮਨਜੂਰ ਸੀ। ਦਸਵੇਂ ਪਾਤਿਸਾਹ ਨੇ ਥਾਪੜਾ ਦੇਣਾ ਸੀ ਅਤੇ ਸਰਬੱਤ ਦੇ ਭਲੇ ਲਈ ਧਰਮ ਯੁੱਧ ਲਈ ਰਵਾਨਾ ਕਰਨਾ ਸੀ। ਬਿਧ ਬਣੀ ਅਤੇ ਪਾਤਿਸਾਹ ਨਾਲ ਮੇਲ ਹੋਇਆ, ਕੁਰਾਹੇ ਅਤੇ ਵਿਅਰਥ ਜਾ ਰਹੀਆਂ ਮਾਨਸਕ ਅਤੇ ਸ਼ਰੀਰਕ ਸ਼ਕਤੀਆਂ ਦਾ ਰੁਖ ਬਦਲਿਆ ਅਤੇ ਸਤਾਈ ਹੋਈ ਲੁਕਾਈ ਦੀ ਸੇਵਾ ਵੱਲ ਹੋ ਗਿਆ। ਗੁਰੂ ਪਾਤਿਸਾਹ ਨੇ ਉਸ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ।
ਚੋਣਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਅਤੇ ਸਾਡੀ ਫੈਸਲੇ ਲੈਣ ਦੀ ਰਵਾਇਤ
ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਅਸਲ ਵਿੱਚ ਇਹੀ ਸਾਡਾ ਮੂਲ ਹੈ। 'ਅਗਾਂਹ ਵੱਲ ਨੂੰ ਤੁਰਦਿਆਂ' ਖਰੜੇ ਵਿੱਚ ਦਰਜ ਹੈ ਕਿ "ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ।