ਇੱਕਵੀਂ ਸਦੀ ਵਿਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਆ ਖ਼ਾਲਸਾ ਰਾਜ ਦੇ ਸਥਾਪਤ ਹੋਣ ਅਤੇ ਅਭਿਆਸ ਵਿਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ ਵਿਚ ਸਮਝਣਾ ਪਵੇਗਾ ਕਿ ਖ਼ਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ ਵਿਚ 'ਖ਼ਾਲਸਾ' ਸ਼ਬਦ ਦਾ ਅਰਥ ‘ਸ਼ੁੱਧ’ ਦਿੱਤਾ ਹੈ ਅਤੇ ਉਹ ‘ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ।