ਮੌਜੂਦਾ ਸਮੇਂ ਵਿੱਚ ਸਿੱਖ ਅਨੇਕਾਂ ਹੀ ਮਸਲਿਆਂ ਨਾਲ ਘਿਰੇ ਨਜ਼ਰ ਆ ਰਹੇ ਨੇ। ਇਨ੍ਹਾਂ ਸਮੱਸਿਆਵਾਂ ਦਾ ਮੁੱਢ ਪੰਜਾਬ ਵਿੱਚ ਸਿੱਖ ਰਾਜ ਜਾਣ ਨਾਲ ਹੀ ਸ਼ੁਰੂ ਹੋ ਗਿਆ ਸੀ। ਪੰਜਾਬ ਵਿੱਚ ਖਾਲਸਾ ਰਾਜ ਖੁਸ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਬਸਤੀਵਾਦੀ ਰਾਜ ਲਿਆ ਕੇ ਪੰਜਾਬ ਵਿੱਚ ਸਿੱਖ ਆਦਰਸ਼ ਨਾਲ ਚੱਲ ਰਹੇ ਰਾਜ ਨੂੰ ਖਤਮ ਕਰ ਦਿੱਤਾ।