ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਬੇਯਕੀਨੀ ਅਤੇ ਬੇਭਰੋਸਗੀ ਦੇ ਆਲਮ ਵਿੱਚ ਸਾਡੇ ਯੋਧਿਆਂ ਨੇ ਇੱਕ ਮਜਬੂਤ ਅਤੇ ਗੈਰ ਇਖਲਾਕੀ ਪ੍ਰਬੰਧ ਨਾਲ ਗੁਰੂ ਤੇ ਟੇਕ ਰੱਖ ਕੇ ਟੱਕਰ ਲਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਕੋਈ ਸਧਾਰਨ ਮਨੁੱਖ ਨਹੀਂ ਸਨ। ਉਹ ਗੁਰੂ ਸੰਗ ਜੰਗਾਂ ਵਿੱਚ ਜੂਝਣ ਵਾਲੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਹੀ ਸਨ ਜੋ ਸਾਨੂੰ ਕਲਾ ਦਾ ਵਰਤਾਰਾ ਦਿਖਾਉਣ ਲਈ ਹੀ ਆਏ ਸਨ।