ਐਂਗਲੋ-ਗੋਰਖਾ ਜੰਗ ਦੀ ਕਾਰਵਾਈ ਤੇ ਮਹਾਰਾਜੇ ਦੀ ਤਿੱਖੀ ਨਿਗ੍ਹਾ ਸੀ। ਇਸ ਦੇ ਦੋ ਕਾਰਨ ਸਨ ਇੱਕ ਤਾਂ ਮਹਾਰਾਜਾ ਇਸ ਗੱਲ ਤੋਂ ਜਾਣੂ ਸੀ ਕਿ ਸਿੱਖ ਫੌਜ ਵਿਚ ਦਲੇਰੀ , ਹਿੰਮਤ ਅਤੇ ਹੌਸਲੇ ਦੀ ਕੋਈ ਘਾਟ ਨਹੀਂ। ਪਰ ਸਿੱਖ ਫੌਜੀ, ਫਰੰਗੀ ਫੌਜ ਦੇ ਲੜਨ ਢੰਗ ਤੋਂ ਅਣਜਾਣ ਹੈ ਅਤੇ ਉਹ ਚਾਹੁੰਦਾ ਸੀ ਕਿ ਸਿੱਖ ਫੌਜੀ, ਅੰਗਰੇਜ਼ਾਂ ਦੇ ਲੜਾਈ ਢੰਗ ਤੋਂ ਜਾਣੂ ਹੋਣ। ਦੂਜਾ ਗੋਰਖੇ , ਜੋ ਕਿ ਰਵਾਇਤੀ ਢੰਗ ਦੇ ਲੜਾਕੂ ਸਨ ਉਹ ਗੋਰਖਾ ਫੌਜ ਦੇ ਅੰਗਰੇਜ਼ਾਂ ਖਿਲਾਫ਼ ਪ੍ਰਦਰਸ਼ਨ ਨੂੰ ਦੇਖਣਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਗੋਰਖਾ (ਨਿਪਾਲੀ) ਫ਼ੌਜ ਦੀ ਅੰਗਰੇਜ਼ ਨੂੰ ਟੱਕਰ ਤੋਂ ਪ੍ਰਭਾਵਿਤ ਹੋਇਆ ਸੀ। ਗੋਰਖੀਆਂ ਦੀ ਇੱਕ ਤਾਕਤਵਰ ਲੜਾਕੂ ਵਜੋਂ ਪਹਿਚਾਣ ਕਰਨ ਵਿਚ ਮਹਾਰਾਜੇ ਨੂੰ ਦੇਰ ਨਾ ਲੱਗੀ।