Author: ਮਲਕੀਤ ਸਿੰਘ ਭਵਾਨੀਗੜ੍ਹ (ਮਲਕੀਤ ਸਿੰਘ ਭਵਾਨੀਗੜ੍ਹ)

ਕਿਸਾਨੀ ਸੰਘਰਸ਼ – ਫੈਸਲੇ ਸੁਣਾਉਣ ਅਤੇ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਸੰਵਾਦ ਜਰੂਰੀ
Post

ਕਿਸਾਨੀ ਸੰਘਰਸ਼ – ਫੈਸਲੇ ਸੁਣਾਉਣ ਅਤੇ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਸੰਵਾਦ ਜਰੂਰੀ

ਸੁਹਿਰਦ ਹਿੱਸੇ ਵੱਲੋਂ ਇਕ ਗੱਲ ਉੱਤੇ ਲਗਾਤਰ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਸੰਘਰਸ਼ ਵਿਚਲੀ ਇਸ ਖੜੋਤ ਨੂੰ ਜਿਹੜਾ ਵੀ ਪਹਿਲਕਦਮੀ ਕਰ ਕੇ ਤੋੜੇਗਾ ਉਸ ਦਾ ਦਬਾਅ ਦੂਜੀ ਧਿਰ ਉੱਤੇ ਬਣ ਜਾਵੇਗਾ ਅਤੇ ਜੇਕਰ ਕਿਸਾਨ ਜਥੇਬੰਦੀਆਂ ਦੇ ਆਗੂ ਪਹਿਲ ਕਦਮੀ ਕਰਕੇ ਸੰਘਰਸ਼ ਦੇ ਅਗਲੇ ਪੜਾਅ ਦਾ ਪ੍ਰੋਗਰਾਮ ਐਲਾਨ ਦਿੰਦੇ ਹਨ ਤਾਂ ਸਰਕਾਰ ਦਬਾਅ ਵਿੱਚ ਆ ਜਾਵੇਗੀ, ਹਾਲ ਹੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੁਣ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਪਰ ਐਲਾਨ ਵਿਚਲੇ ਸਾਰੇ ਪ੍ਰੋਗਰਾਮਾਂ ਨਾਲ ਸੰਘਰਸ਼ ਦੇ ਹਿਮਾਇਤੀ ਵੀ ਪੂਰੀ ਤਰ੍ਹਾਂ ਸਹਿਮਤ ਦਿਖਾਈ ਨਹੀਂ ਦੇ ਰਹੇ, ਇਸਦੇ ਕਾਰਨ ਘੋਖਣੇ ਬਣਦੇ ਹਨ।

ਇਕ ਵਾਰ ਫਿਰ ਹਉਮੈਂ ਦੇ ਬੁੱਤ ਟੁੱਟੇ ਨੇ, ਤੇ ਜਦੋਂ ਇਹ ਟੁੱਟਦੇ ਨੇ ਤਾਂ …
Post

ਇਕ ਵਾਰ ਫਿਰ ਹਉਮੈਂ ਦੇ ਬੁੱਤ ਟੁੱਟੇ ਨੇ, ਤੇ ਜਦੋਂ ਇਹ ਟੁੱਟਦੇ ਨੇ ਤਾਂ …

ਪਿਛਲੇ ਤਕਰੀਬਨ ਸੱਤ ਮਹੀਨਿਆਂ ਤੋਂ ਜਦੋਂ ਤੋਂ ਇਹ ਨਵੇਂ ਖੇਤੀ ਕਨੂੰਨ ਆਰਡੀਨੈਂਸ ਦੇ ਰੂਪ ਵਿੱਚ ਆਏ ਹਨ, ਵੱਖ ਵੱਖ ਤਰੀਕਿਆਂ ਨਾਲ ਇਹਨਾਂ ਦਾ ਵਿਰੋਧ ਹੋ ਰਿਹਾ ਹੈ। ਹੁਣ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਘੇਰ ਕੇ ਬੈਠੇ ਹੋਏ ਹਨ ਅਤੇ ਲਗਾਤਾਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ। ਹੁਣ ਤੱਕ ਤਕਰੀਬਨ ਅੱਧੀ ਦਰਜਨ ਬੈਠਕਾਂ ਸਰਕਾਰ ਨੇ ਕਿਸਾਨਾਂ ਨਾਲ ਕੀਤੀਆਂ ਹਨ ਅਤੇ ਕੁਝ ਸੋਧਾਂ ਕਰਨ ਲਈ ਰਾਜੀ ਵੀ ਹੋਈ ਹੈ ਪਰ ਕਿਸਾਨਾਂ ਦੀ ਮੰਗ ਇਹ ਕਨੂੰਨ ਰੱਦ ਕਰਵਾਉਣ ਦੀ ਹੈ। ਦਿੱਲੀ ਤਖ਼ਤ ਆਪਣੇ ਸੁਭਾਅ ਤੋਂ ਮਜ਼ਬੂਰ ਹੈ, ਉਹ ਸਾਮਰਾਜੀ ਹੈ ਜੋ ਕਿਸੇ ਵੀ ਮਸਲੇ ਵਿੱਚ ਸ਼ਹਿਰੀਆਂ ਦੀ ਕੋਈ ਸਹਿਮਤੀ ਨਹੀਂ ਲੈਂਦਾ, ਕੋਈ ਦਲੀਲ ਜਾਂ ਅਪੀਲ ਨਹੀਂ ਸੁਣਦਾ/ਮੰਨਦਾ ਸਗੋਂ ਆਪਣੀ ਜਿੱਦ ਸਿਰਫ ਤਾਕਤ ਨਾਲ ਹੀ ਹਾਸਲ ਕਰਨ ਦਾ ਹਾਮੀ ਹੈ। ਪਰ ਇਸ ਵਾਰ ਓਹਦੀ ਜਿੱਦ ਟੁੱਟੀ ਹੈ, ਉਹਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵਿਰੋਧ ਐਨਾਂ ਵਿਆਪਕ ਰੂਪ ਲੈ ਲਵੇਗਾ ਅਤੇ ਓਹਦੇ ਵੱਲੋਂ ਛੱਡੇ ਸਾਰੇ ਤੀਰ ਨਕਾਰਾ ਹੋ ਜਾਣਗੇ।

ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ, ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ…
Post

ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ, ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ…

ਜਦੋਂ ਗੁਰੂ ਪਾਤਸ਼ਾਹ ਦੀ ਕਲਾ ਵਰਤਦੀ ਹੈ ਫਿਰ ਕੁਦਰਤ ਵੀ ਸਾਥ ਦਿੰਦੀ ਹੈ। ਦਿੱਲੀ ਪਹੁੰਚੀ ਸੰਗਤ ਲਈ ਦਿੱਲੀ ਦੇ ਲੋਕ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਹਨ, ਹਸਪਤਾਲਾਂ ਵਾਲੇ ਦਵਾਈ-ਬੂਟੀ ਦੇ ਪੈਸੇ ਨਹੀਂ ਲੈ ਰਹੇ, ਲੋਕ ਆਪਣੇ ਘਰਾਂ ਦੇ ਬੂਹੇ ਖੋਲ ਰਹੇ ਨੇ, ਰਿਕਸ਼ੇ ਵਾਲੇ ਪੈਸੇ ਨਹੀਂ ਲੈ ਰਹੇ, ਇਕ ਢਾਬੇ ਦੀ ਖਬਰ ਆਈ ਕਿ ਉਹ ਦਿੱਲੀ ਮੋਰਚੇ ‘ਚ ਜਾਣ ਵਾਲਿਆਂ ਨੂੰ ਬਿਨਾ ਪੈਸੇ ਲਏ ਪ੍ਰਸ਼ਾਦਾ ਛਕਾ ਰਿਹਾ ਹੈ, ਇਸੇ ਤਰ੍ਹਾਂ ਪਟਰੌਲ ਪੰਪ ਉੱਤੇ ਤੇਲ ਦੀ ਸੇਵਾ ਦੀ ਖਬਰ ਵੀ ਆਈ ਹੈ। ਜੋ ਲੋਕ ਪਿੰਡ ਰਹਿ ਗਏ ਉਹ ਦਿੱਲੀ ਗਏ ਹੋਇਆਂ ਦੇ ਖੇਤ ਸਾਂਭ ਰਹੇ ਨੇ, ਉਹਨਾਂ ਦੇ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ। ਪਿੰਡਾਂ ‘ਚ ਪਸ਼ੂਆਂ ਦੇ ਡਾਕਟਰ ਵੀ ਸਹਿਯੋਗ ਦੇ ਰਹੇ ਨੇ। ਪਿੰਡਾਂ ਦੀ ਆਪਸੀ ਸਾਂਝ ਦੁਬਾਰਾ ਬਹਾਲ ਹੋ ਰਹੀ ਹੈ।

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?
Post

ਬਿਜਲ ਸੱਥ (ਸੋਸ਼ਲ ਮੀਡੀਆ) ਕਿਵੇਂ ਵਰਤੀਏ?

ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ - ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।

ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ
Post

ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ

ਪੰਜਾਬ ਵਿੱਚ ਕਿਸੇ ਵੇਲੇ ਮਾੜੇ ਪ੍ਰਬੰਧਾਂ ਦੇ ਵਿਰੋਧ ‘ਚ ਖੜ੍ਹਨ ਵਾਲੇ ਦੋ ਹੀ ਰਸਤੇ ਵੇਖਦੇ ਸਨ ਕਿ ਜਾਂ ਤਾਂ ਉਹ ਫੈਸਲਾ ਦਰੁੱਸਤ ਹੋਵੇਗਾ ਜਿਸ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਇਹ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗ ਜਾਵੇਗੀ। ਹੌਲੀ ਹੌਲੀ ਅਸੀਂ ਸਮਿਆਂ ਦੀ ਵਾਟ ਮੁਕਾਉਂਦੇ ਗਏ, ਵਿਰੋਧ ਕਰਨ ਦੇ ਰੂਪ ਬਦਲਦੇ ਗਏ (ਇਹ ਸਿਲਸਲਾ ਹਜੇ ਵੀ ਜਾਰੀ ਹੈ) ਅਤੇ ਅਸੀਂ ਜਾਣੇ ਅਣਜਾਣੇ ਚ ਰਸਤੇ ਵੀ ਹੋਰ ਹੀ ਵੇਖਣ ਲੱਗ ਪਏ। ਅਹਿਮ ਗੱਲ ਇਹ ਹੈ ਕਿ ਕੁਝ ਅਜਿਹੇ ਮਸਲੇ ਹਨ ਜਿੰਨ੍ਹਾਂ ਤੇ ਕਿਸੇ ਵੇਲੇ ਸਾਡੇ ਵਡੇਰੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਓੁਦੋ ਉਹ ਮਸਲੇ ਸਿਰਫ ਅਣਖ ਦੇ ਸਨ ਤੇ ਹੁਣ ਓਹੀ ਮਸਲੇ ਜਦੋਂ ਸਾਡੇ ਜਿਉਂਦੇ ਰਹਿਣ ਦਾ ਸਵਾਲ ਤੱਕ ਬਣ ਗਏ ਤਾਂ ਸਾਨੂੰ ਵਿਰੋਧ/ਸੰਘਰਸ਼ ਕਰਨ ਦਾ ਤਰੀਕਾ ਨਹੀਂ ਆ ਰਿਹਾ। ਹੌਲੀ ਹੌਲੀ ਵਿਰੋਧ ਦਾ ਬਦਲਦਾ ਤੇ ਵਿਗੜਦਾ ਹੋਇਆ ਰੂਪ ਮਾੜੇ ਪ੍ਰਬੰਧ ਦਾ ਫੈਸਲਾ ਦਰੁੱਸਤ ਕਰਾਉਣ ਦੀ ਬਜਾਏ ਪ੍ਰਬੰਧਕਾਂ/ਜਿੰਮੇਵਾਰਾਂ ਤੋਂ ਸਿਰਫ ਭਰੋਸਾ ਦੇਣ ਤੇ ਹੀ ਦਮ ਤੋੜਨ ਲੱਗ ਪਿਆ ਸੀ ਜੋ ਹੁਣ ਇੰਨਾ ਵਿਗੜ ਅਤੇ ਸੁੰਗੜ ਗਿਆ ਹੈ ਕਿ ਸਾਨੂੰ ਸਿਰਫ ਆਪਣੀ ਗੱਲ ਰੱਖਣ ਦਾ ਸਮਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਇੰਨਾ ਹੀ ਹੋ ਜਾਣਾ ਸਾਨੂੰ ਸ਼ਾਇਦ ਫਤਿਹ ਲਗਦੀ ਹੈ, ਸ਼ਾਇਦ ਆਪਣੀ ਜਿੰਮੇਵਾਰੀ ਲਗਦੀ ਹੈ ਜਾ ਸ਼ਾਇਦ ਕੁਝ ਹੋਰ। ਪਰ ਜੋ ਵੀ ਲਗਦਾ ਹੈ, ਜੇਕਰ ਓਹਦੇ ਨਾਲ ਕਿਸੇ ਹੌਸਲੇ ‘ਚ ਹਾਂ ਤਾਂ ਯਕੀਨਨ ਗੜਬੜ ਬਹੁਤ ਵੱਡੀ ਹੈ ਜਿਸ ਨੂੰ ਵੇਲੇ ਸਿਰ ਬੈਠ ਕੇ ਵਿਚਾਰ ਲੈਣਾ ਚਾਹੀਦਾ ਹੈ।