Author: ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਐਡਵੋਕੇਟ ਜਸਪਾਲ ਸਿੰਘ ਮੰਝਪੁਰ)

Home » Archives for ਐਡਵੋਕੇਟ ਜਸਪਾਲ ਸਿੰਘ ਮੰਝਪੁਰ
31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ
Post

31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ

ਹਰੇਕ ਕੇਸ ਸਬੰਧੀ ਹਰੇਕ ਵਕੀਲ ਦਾ ਆਪੋ-ਆਪਣਾ ਪੱਖ ਹੁੰਦਾ ਹੈ ਅਤੇ ਇਕੋ ਕੇਸ ਸਬੰਧੀ ਵੱਖ-ਵੱਖ ਵਕੀਲਾਂ ਦੇ ਵੱਖ-ਵੱਖ ਵਿਚਾਰ ਜਾਂ ਥਿਊਰੀਆਂ ਹੁੰਦੀਆਂ ਹਨ ਅਤੇ ਹਰੇਕ ਵਕੀਲ ਆਪਣੇ ਮੁਵੱਕਿਲ ਦਾ ਪੱਖ ਰੱਖਣ ਲਈ ਆਪਣੇ ਕਾਨੂੰਨੀ ਦਿਮਾਗ ਤੇ ਦਾਅ-ਪੇਚਾਂ ਦਾ ਸਹਾਰਾ ਲੈਂਦਾ ਹੈ ਅਤੇ ਕਈ ਵਾਰ ਮੌਕੇ ਸਿਰ ਕੀਤੀ ਗਈ ਸਿਆਣਪ ਮੁਵੱਕਿਲ ਦਾ ਫਾਇਦਾ ਕਰ ਜਾਂਦੀ ਹੈ ਅਤੇ ਕਈ ਵਾਰ ਨੁਕਸਾਨ। ਬੇਅੰਤ ਕਤਲ ਕੇਸ ਦਾ ਮੁਤਾਲਿਆ ਕਰਨਾ ਇਸ ਲਈ ਵੀ ਜਰੂਰੀ ਹੈ ਕਿ ਇਸ ਨਾਲ ਖਾਲਸਾ ਪੰਥ ਦੀ ਅਣਖ, ਜੁਰੱਅਤ ਤੇ ਵਿਰਾਸਤ ਜੁੜੀ ਹੋਈ ਹੈ। ਇਸ ਇਤਿਹਾਸਕ ਕਾਰਜ ਨੂੰ ਕਰਨ ਵਾਲੇ ਭਾਈ ਦਿਲਾਵਰ ਸਿੰਘ ਤੋਂ ਇਲਾਵਾ ਸਭ ਸਾਡੇ ਦਰਮਿਆਨ ਮੌਜੂਦ ਹਨ। ਇਸ ਕੇਸ ਦੇ ਮੁਕੱਦਮੇਵਾਰਾਂ ਦੀ ਆਪਸੀ ਅਸਹਿਮਤੀ ਵੀ ਨਵੀਂ ਨਹੀਂ ਹੈ ਅਤੇ ਇਹ ਖੱਪਾ ਵੱਧਣ ਦਾ ਕਾਰਨ ਵੀ ਅਸਲ ਵਿੱਚ ਇਸ ਕੇਸ ਨੂੰ ਲੜਨ ਦੇ ਅਪਣਾਏ ਗਏ ਨਜ਼ਰੀਏ ਵਿੱਚ ਹੀ ਪਿਆ ਹੈ ਜਿਸਨੂੰ ਜਾਣਨ ਤੋਂ ਬਾਅਦ ਇਸ ਨੂੰ ਪੂਰਨ ਦਾ ਵੀ ਹੀਲਾ ਹੋ ਸਕਦਾ ਹੈ ਅਤੇ ਮੇਰਾ ਇਹ ਨਿਮਾਣਾ ਯਤਨ ਹੈ ਕਿ ਅਜਿਹਾ ਹੋ ਸਕੇ ਤਾਂ ਕਿ ਪੰਥਕ ਸ਼ਕਤੀ ਨੂੰ ਵਿਅਰਥ ਹੋਣ ਤੋਂ ਬਚਾਇਆ ਜਾ ਸਕੇ। ਇਸ ਕੇਸ ਸਬੰਧੀ ਮੈ ਚਾਰ ਪੱਖਾਂ ਤੋਂ ਇਸ ਦਾ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ:- ਭਾਈ ਦਿਲਾਵਰ ਸਿੰਘ ਮਨੁੱਖੀ ਬੰਬ ਥਿਊਰੀ, ਜਿੰਮੇਵਾਰੀ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ।