'ਤਦੇ ਤਾਂ ਸਿਰਦਾਰ ਕਪੂਰ ਸਿੰਘ ਜੀ ਨੇ ਨਿਸ਼ੰਗ ਆਖਿਆ ਹੈ ਕਿ ‘ਪੰਜਾਬ ਦੀ ਵਰਤਮਾਨ ਪੀੜ੍ਹੀ ਦਾ ਕੋਈ ਵੀ ਮਰਦ ਜਾਂ ਇਸਤਰੀ ਪੰਜਾਬੀ ਪ੍ਰਤਿਭਾ ਤੇ ਸਿੱਖ ਸਭਿਆਚਾਰ ਦੀ ਉਸ ਸਪਿਰਟ ਤੋਂ ਅਛੋਹ ਨਹੀਂ ਰਹਿ ਸਕਿਆ ਜੋ ਭਾਈ ਵੀਰ ਸਿੰਘ ਰਾਹੀਂ ਉਜਾਗਰ ਹੋਈ ਹੈ। ਪੰਜਾਬੀ ਸਭਿਆਚਾਰ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਘਾਲ ਰਾਹੀਂ ਚਾਨਣਿਆਇਆ ਜਾਂ ਫੈਲਾਇਆ ਨਾ ਹੋਵੇ’