ਪੁਵਾਸ ਕਰਨ ਦਾ ਸਿਲਸਿਲਾ ਭਾਰਤੀ ਲੋਕਾਂ ਵਿਚ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਪਰ 1950 ਈ. ਦੇ ਇਰਦ ਗਿਰਦ ਪੂੰਜੀਵਾਦ ਦੀਆਂ ਲੋੜਾਂ ਅਤੇ ਲੋਕਾਂ ਵਿਚਲੀ ਪੈਸਾ ਇਕੱਤਰ ਕਰਨ ਦੀ ਲਾਲਸਾ ਹੋਇਆ। ਵਿਦੇਸ਼ਾਂ ਵਿਚ ਪ੍ਰਵਾਸੀਆਂ ਨੂੰ ਰਿਹਾਇਸ਼ੀ ਮੁਸੀਬਤਾਂ, ਭਾਸ਼ਾਈ ਸਮੱਸਿਆਵਾਂ, ਨਸਲੀ ਵਿਤਕਰਾ, ਸੱਭਿਆਚਾਰਕ ਅੜਚਨਾਂ, ਪੁਵਾਸੀ ਮਜ਼ਦੂਰਾਂ ਦਾ ਫੈਕਟਰੀ ਮਾਲਕਾਂ ਵਲੋਂ ਸ਼ੋਸ਼ਣ, ਬੱਚਿਆਂ ਨੂੰ ਪੜ੍ਹਾਉਣ ਅਤੇ ਧਰਮ ਆਦਿ ਦੇ ਆਧਾਰ `ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ।