ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਤੇ ਉੱਚੀ ਉੱਚੀ ਕਹਿਣ ਲੱਗਾ: ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿਦਕ ਭਰੋਸੇ ਵਾਲਾ ਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ ਮੈਨੂੰ ਜਲਦੀ ਮੇਰੇ ਗੁਰ-ਭਾਈਆਂ ਪਾਸ ਪਹੁੰਚਾਉ। ਬੁੱਢੜੀ ਦੇ ਵਿਰਲਾਪ, ਮਿੰਨਤਾਂ ਤੇ ਸਮਝਾਉਣੀਆਂ, ਕੋਤਵਾਲ ਤੇ ਹੋਰ ਦੂਸਰੇ ਅਫ਼ਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁਲ ਦਰਸ਼ਕ ਮੂੰਹ ਵਿਚ ਉਂਗਲਾਂ ਪਾਈ ਹੈਰਾਨਗੀ ਦੀ ਮੂਰਤ ਬਣ ਗਏ, ਜਦ ਉਹ ਮੁੰਡਾ ਮੁੜ ਕੇ ਆਪਣੀ ਥਾਂ ਉੱਤੇ ਜਾ ਬੈਠਾ ਤੇ ਕਤਲ ਹੋਣ ਲਈ ਧੌਣ ਜਲਾਦ ਅੱਗੇ ਕਰ ਦਿੱਤੀ”।
Tag: Principal Swaran Singh
Post
ਭੂਰਿਆਂ ਵਾਲੇ ਰਾਜੇ ਕੀਤੇ : ਸਿੰਘਾਂ ਦਾ ਚਰਿੱਤਰ ਤੇ ਵਰਤੋਂ-ਵਿਹਾਰ
ਪੁਰਾਤਨ ਸਿੰਘ ਜੋ ਗੁਰਮਤਾ ਸੋਧ ਲੈਂਦੇ, ਉਸ ਨੂੰ ਪੂਰਾ ਕਰ ਕੇ ਹੀ ਛੱਡਦੇ। ਗੁਰਮਤਾ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟ ਦੇਣੀ ਹੈ, ਤਲਾ-ਮੂਲ ਪੁੱਟ ਕੇ ਰੱਖ ਦਿੱਤਾ। ਅਰਦਾਸਾ ਸੋਧਿਆ ਕਿ ਸਿੱਖ ਰਾਜ ਸਥਾਪਤ ਕਰਨਾ ਹੈ, ਬੰਦਾ ਸਿੰਘ ਦੀ ਅਗਵਾਈ ਵਿਚ ਰਾਜ ਕਾਇਮ ਕਰ ਦਿੱਤਾ। ਪ੍ਰਣ ਕੀਤਾ ਕਿ “ਕਾਬਲੀ ਬਿੱਲਾ”— ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਵਿਚ ਨਹੀਂ ਵੜਨ ਦੇਣਾ। ਉਸ ਨੂੰ ਐਸਾ ਕੁਟਾਪਾ ਚਾੜਿਆ ਕਿ ਮੁੜ ਏਧਰ ਮੂੰਹ ਨਹੀਂ ਕਰ ਸਕਿਆ।