ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਤੋ ਸ਼ੁਰੂ ਹੋ ਕੇ ਗੋਲ ਮਾਰਕਿਟ ਤੋਂ ਹੁੰਦਾ ਹੋਇਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ।
Tag: November 1984
Post
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) ਕਿਤਾਬ ਦੀ ਭੂਮਿਕਾ
ਇਤਿਹਾਸ ਵਿਚ ਲੰਬਾ ਸਮਾਂ ਸਿੱਖ ਅਜਿਹੀਆਂ ਅਜਿਹੀਆਂ ਹਕੂਮਤਾਂ ਨਾਲ ਨਜਿੱਠਣ ਦੇ ਹੀ ਅਭਿਆਸੀ ਹਨ। ਉਨ੍ਹਾਂ ਦਾ ਸਮੂਹਿਕ ਅਵਚੇਤਨ ਇਹ ਭਲੀ ਭਾਂਤ ਜਾਣਦਾ ਅਤੇ ਸਾਂਭੀ ਬੈਠਾ ਹੈ ਕਿ ਕਿਸੇ ਮਹਿਕੂਮ ਸੱਭਿਆਚਾਰ ਦੀ ਕੋਈ ਵੀ ਪਦਾਰਥ ਰੂਪ ਵਿਰਾਸਤ ਸਦਾ ਹੀ ਦਾਅ ‘ਤੇ ਰਹਿੰਦੀ ਹੈ ਬਲਕਿ ਸੱਤਾ ਜਾਂ ਤਾਕਤ ਮਹਿਕੂਮ ਦੀ ਪਵਿੱਤਰ ਅਤੇ ਕੇਂਦਰੀ ਵਿਰਾਸਤ ਨੂੰ ਤਹਿਸ-ਨਹਿਸ ਕਰਨਾ ਸਭ ਤੋਂ ਅਹਿਮ ਲੋੜ ਗਿਣਦੀ ਹੈ। ਇਸ ਵਰਤਾਰੇ ਦੇ ਅਨੇਕਾਂ ਇਤਿਹਾਸਕ ਹਵਾਲੇ ਹਨ।