ਨਿਰਦੋਸ਼ ਹੋਣ ਕਾਰਨ ਹੀ ਦੀਪਕ ਸਿੰਘ ਇਸ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਘੱਲ ਦਿੱਤੇ ਜਾਣ ’ਤੇ ਵੀ ਕਰੀਬ ਅੱਧਾ ਘੰਟਾ ਨੇੜਲੇ ਗੁਰਦੁਆਰਾ ਬਾਬਾ ਟਹਿਲ ਸਿੰਘ ਵਿਖੇ ਬੈਠਾ ਰਿਹਾ। ਉਥੋਂ ਉਹਨੂੰ ਗੁਰਜੀਤ ਸਿੰਘ ਸ਼ੈਣੀ ਦਾ ਲੜਕਾ ਦਰਕੀਰਤ ਸਿੰਘ ਤੇ ਗ੍ਰੰਥੀ ਜਸਪਿੰਦਰ ਸਿੰਘ ਥੱਪੜ ਮਾਰ ਕੇ ਤੇ ਜ਼ਬਰਦਸਤੀ ਮੋਟਰ ਸਾਈਕਲ ’ਤੇ ਬੈਠਾ ਕੇ ਮੁੜ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਵਿਖੇ ਲੈ ਕੇ ਆਏ। ਉਸ ਦੀ ਇਨਸਾਨੀ ਤਰੀਕੇ ਨਾਲ ਪੁੱਛਗਿੱਛ ਕਰਨ ਦੀ ਥਾਂ ਉਸ ਨੂੰ ਬੇਅਦਬੀ ਕਰਨ ਲਈ ਆਉਣ ਦਾ ਦੋਸ਼ੀ ਗਰਦਾਨ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ।