ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਅਨੁਵਾਦ ਕਰਨਾ ਇਕ ਸਾਦੀ ਅਤੇ ਇਕਾਂਗੀ ਪ੍ਰਕ੍ਰਿਆ ਹੈ। ਇਹ ਕੇਵਲ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਉਲਟਾਉਣਾ ਹੀ ਹੈ। ਕੇਵਲ ਦੋ ਭਾਸ਼ਾਵਾਂ ਦੀ ਕੁਸ਼ਲਤਾ ਨਾਲ ਹੀ ਅਨੁਵਾਦ ਸੰਪੂਰਣ ਹੋ ਸਕਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਇਕ ਜਟਿਲ ਚਿੰਨ੍ਹ ਪ੍ਰਬੰਧ ਹੈ। ਹਰ ਚਿੰਨ੍ਹ ਦਾ ਇਕ ਅਜਿਹਾ ਪਾਸਾਰ ਜਾਂ ਸਤੱਰ ਵੀ ਹੈ ਜੋ ਕਿਸੇ ਰਾਜਨੀਤੀ ਜਾਂ ਸਮਾਜਿਕ ਸਥਿਤੀ ਨਾਲ ਜੁੜਿਆ ਹੋਇਆ ਹੈ।