ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ ਹੈ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ ਹੈ।