ਹਰ ਸਾਲ ਸਿਆਲਾਂ ਦੀ ਆਮਦ ਉੱਤੇ ਦਿੱਲੀ ਦੀ ਹਵਾ ਦੇ ਪ੍ਰਦੂਸ਼ਣ ਦਾ ਮਸਲਾ ਬਹੁਤ ਚਰਚਾ ਵਿਚ ਰਹਿੰਦਾ ਹੈ। ਸੰਘਣੀ ਅਬਾਦੀ, ਆਵਾਜਾਈ ਸਾਧਨਾਂ ਦੀ ਭਰਮਾਰ, ਕਾਰਖਾਨਿਆਂ ਦੀਆਂ ਬਲਦੀਆਂ ਚਿਮਨੀਆਂ ਤੇ ਕੂੜੇ ਦੇ ਧੁਖਦੇ ਢੇਰਾਂ ਵਾਲੇ ਸ਼ਹਿਰ ਵਿਚ ਸਿਆਲਾਂ ਦੀ ਆਮਦ ਨਾਲ ਹਵਾ ਵਿਚ ਧੂਆਂ ਤੇ ਧੂੜ-ਕਣ ਮਿਲ ਕੇ ਅਜਿਹੀ ਪਰਤ ਬਣਾ ਦਿੰਦੇ ਹਨ ਕਿ ਜਿਸ ਸਾਰਾ ਅਸਮਾਨ ਤੇ ਆਲਾਦੁਆਲਾ ਹੀ ਧੁੰਦਲਾ ਹੋ ਜਾਂਦਾ ਹੈ ਅਤੇ ਸਾਹ ਲੈਣ ਦੇ ਪੱਖ ਤੋਂ ਹਵਾ ਦੀ ਗੁਣਵਤਾ “ਬੇਹੱਦ ਮਾੜੀ” (ਵੈਰੀ ਪੂਅਰ) ਹੋ ਜਾਂਦੀ ਹੈ।