ਅਫਗਾਨਿਸਤਾਨ ਦੀ ਧਰਤੀ ਪਿਛਲੇ ਤਿੰਨ ਦਹਾਕਿਆਂ ਤੋਂ ਵਿਸ਼ਵ ਤਾਕਤਾਂ ਦੀ ਦਖਲਅੰਦਾਜੀ ਅਤੇ ਘਰੇਲੂ ਖਾਨਾਜੰਗੀ ਦਾ ਕੇਂਦਰ ਬਣੀ ਰਹੀ ਹੈ। ਇਸ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉੱਥੇ ਵੱਸਦੇ ਸਿੱਖਾਂ ਨੇ ਵੀ ਵੱਡਾ ਸੰਤਾਪ ਹੰਢਾਇਆ ਹੈ। ਘੱਟ-ਗਿਣਤੀ 'ਚ ਹੋਣ ਕਰਕੇ ਉਹਨਾਂ ਨੂੰ ਆਪਣੀ ਜਾਨੀ-ਮਾਲੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੰਡੀਆ ਸਮੇਤ ਹੋਰ ਪੱਛਮੀ ਮੁਲਕਾਂ 'ਚ ਪ੍ਰਵਾਸ ਕਰਨਾ ਪਿਆ।