ਨਜ਼ਰੀਆ

ਇੰਡੀਆ ਹਿੰਦ ਮਹਾਂਸਾਗਰ ਚ ਮਿਜ਼ਾਈਲ ਦੀ ਪਰਖ ਕਰੇਗਾ; ਚੀਨ ਦਾ ‘ਖੋਜ ਬੇੜਾ’ ਹਿੰਦ ਮਹਾਂਸਾਗਰ ਵੱਲ ਵਧ ਰਿਹੈ

By admin

November 09, 2022

ਇੰਡੀਆ ਅਗਲੇ ਦਿਨਾਂ ਵਿਚ ਉਡੀਸਾ ਦੇ ਤਟ ਤੋਂ ਹਿੰਦ ਮਹਾਂਸਾਗਰ ਵਿਚ ਇਕ ਮਿਜ਼ਾਈਲ ਦੀ ਪਰਖ ਕਰਨ ਜਾ ਰਿਹਾ ਹੈ। ਇੰਡੀਆ ਨੇ ਇਕ ‘ਉਡਾਣ-ਰਹਿਤ’ ਖੇਤਰ (ਨੋ ਫਲਾਈ ਜ਼ੋਨ) ਦੀ ਸੂਚਨਾ ਜਾਰੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਵੱਲੋਂ ਇਸ ਖੇਤਰ ਵਿਚ ਮਿਜ਼ਾਈਲ ਦੀ ਪਰਖ ਕੀਤੇ ਜਾਣ ਦੀ ਸੰਭਾਵਨਾ ਹੈ। 

22 ਅਕਤੂਬਰ 2022 ਨੂੰ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਡੀਆ ਨੇ ਉਡੀਸਾ ਦੇ ਅਬਦੁਲ ਕਲਾਮ ਟਾਪੂ ਤੋਂ ਬੰਗਾਲ ਦੀ ਖਾੜੀ ਵੱਲ ਦੀ ਹਿੰਦ ਮਹਾਂਸਾਗਰ ਵਿਚ 2200 ਕਿੱਲੋਮੀਟਰ ਦੀ ਦੂਰੀ ਤੱਕ 10-11 ਨਵੰਬਰ 2022 ਵਾਸਤੇ ‘ਉਡਾਣ-ਰਹਿਤ ਖੇਤਰ’ ਦੀ ਸੂਚਨਾ (ਨੋਟਿਸ) ਜਾਰੀ ਕੀਤੀ ਹੈ। 

@detrasefa ਵਲੋਂ ਇੰਡੀਆ ਵਲੋਂ ‘ਉਡਾਣ-ਰਹਿਤ ਖੇਤਰ’ ਦੀ ਜਾਰੀ ਕੀਤੀ ਸੂਚਨਾ ਦੀ ਚਿੱਤਰ ਪੇਸ਼ਕਾਰੀ ਕਰਦੀ ਤਸਵੀਰ

ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਚੀਨ ਦਾ “ਖੋਜੀ ਬੇੜਾ” ਦੱਸਿਆ ਜਾਂਦਾ ‘ਯੂਆਨ ਵਾਂਗ 6’ ਇੰਡੀਆ ਵਲੋਂ ਕੀਤੀ ਜਾਣ ਵਾਲੀ ਮਿਜ਼ਾਇਲ ਪਰਖ ਤੋਂ ਪਹਿਲਾਂ ਹਿੰਦ ਮਹਾਂਸਾਗਰ ਵਿਚ ਆ ਗਿਆ ਹੈ। ਇੰਡੀਅਨ ਖਬਰਖਾਨੇ ਵਲੋਂ ਚੀਨ ਦੇ ‘ਯੂਆਨ ਵਾਂਗ 6’ ਨਾਮ ਇਸ ਸਮੁੰਦਰੀ ਜਹਾਜ਼ ਨੂੰ ‘ਜਸੂਸੀ ਬੇੜਾ’ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਚੀਨ ਦੇ ਇਕ ਹੋਰ ‘ਖੋਜੀ ਬੇੜਾ’ ਯੁਆਨ ਵਾਂਗ 5 ਨੇ ਇੰਡੀਆ ਦੇ ਇਤਰਾਜ਼ ਦੇ ਬਾਵਜੂਦ ਅਗਸਤ ਮਹੀਨੇ ਵਿਚ ਸ਼੍ਰੀ ਲੰਕਾ ਦੀ ਇਕ ਬੰਦਰਗਾਹ ਉੱਤੇ ਲੰਗਰ ਲਾਹੇ ਸਨ।

@MarineTraffic ਰਾਹੀਂ ਯੂਆਨ ਵਾਂਗ 6 ਦੀ 4 ਨਵੰਬਰ 2022 ਦੀ ਭੂਗੌਲਿਕ ਸਥਿਤੀ ਨੂੰ ਦਰਸਾਉਂਦੀ ਤਸਵੀਰ

 

ਯੂਆਨ ਵਾਂਗ 6’ ਦੀ ਇਕ ਪੁਰਾਣੀ ਤਸਵੀਰ (ਸਰੋਤ: MarrineTraffic.com)