ਸੰਨ ੧੯੯੧ ਵਿੱਚ ਪੀਲੀਭੀਤ (ਯੂਪੀ) ਵਿੱਚ ਪੁਲਸ ਵਲੋਂ ਹਜ਼ੂਰ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਸਿੱਖ ਯਾਤਰੀਆਂ ਨੂੰ ਅਗਵਾ ਕਰਨ ਤੋਂ ਬਾਅਦ ਵਿੱਚ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਲੰਬੀ ਕਨੂੰਨੀ ਲੜਾਈ ਪਰਿਵਾਰ ਵਲੋਂ ਪੁਲਸ ਖਿਲਾਫ ਲੜੀ ਗਈ ਸੀ ਅਤੇ ੪੩ ਪੁਲਸ ਕਰਮਚਾਰੀ ਇਸ ਵਿੱਚ ਦੋਸ਼ੀ ਪਾਏ ਗਏ ਸਨ।
Category: Podcast
ਸਿੱਖ ਨਸਲਕੁਸ਼ੀ ੧੯੮੪: ਕੀ, ਕਿਵੇਂ ਅਤੇ ਕਿਥੇ ਵਾਪਰਿਆ? ਸਸ਼ਤਰਾਂ ਨੇ ਸਿੱਖਾਂ ਨੂੰ ਕਿਵੇਂ ਬਚਾਇਆ?
ਵਿਚਾਰ ਮੰਚ ਸੰਵਾਦ ਵਲੋਂ 1984 ਵਿੱਚ ਸਿੱਖ ਨਸਲਕੁਸ਼ੀ ਬਾਰੇ ਚਰਚਾ ਰੱਖੀ ਗਈ। ਸਿੱਖ ਨਸਲਕੁਸ਼ੀ ਦਾ ਤਰੀਕਾ ਕੀ ਰਿਹਾ ਅਤੇ ਇਸਦਾ ਫੈਲਾਅ ਕਿਥੇ ਕਿਥੇ ਰਿਹਾ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਾਰਵਾਈਆਂ ਤੋਂ ਸਿੱਖ ਕੇ ਸਿੱਖ ਕਿਵੇਂ ਬਚ ਸਕਦੇ ਹਨ। ਕਾਫੀ ਸਾਰੇ ਸੁਆਲਾਂ ਦੇ ਜਵਾਬ ਅਤੇ ਬਹੁਤ ਕੁਝ ਨਵਾਂ ਸਿਖਣ ਨੂੰ ਸਿੱਖ ਪੱਖ ਦੇ ਸਰੋਤਿਆਂ ਨੂੰ ਇਸ ਗੱਲਬਾਤ ਵਿਚੋਂ ਮਿਲ ਸਕਦਾ ਹੈ।
ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਵੋਟ ਪ੍ਰਣਾਲੀ ਕਿਵੇਂ ਜਿੰਮੇਵਾਰ? ਖਾਸ ਪੜਚੋਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਅੰਗਰੇਜ਼ਾਂ ਵਲੋਂ ਬਣਾਈ ਵੋਟ ਪ੍ਰਣਾਲੀ ਦੀ ਕਿੰਨੀ ਕੁ ਵੱਡੀ ਭੂਮਿਕਾ ਬਣਦੀ ਹੈ। ਇਸ ਬਾਰੇ ਵਿਚਾਰ ਚਰਚਾ ਅਤੇ ਇਸਦੀ ਜਗ੍ਹਾ ਭਰਨ ਲਈ ਪੰਥਕ ਪ੍ਰਬੰਧ ਕਿਹੋ ਜਿਹਾ ਹੋ ਸਕਦਾ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਨ ਕਾਰਨ ਹਿਤ ਪੇਸ਼ ਹੈ।
ਸਿੱਖਾਂ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਕਿਉਂ ਜ਼ਰੂਰੀ।
ਸ੍ਰੀ ਅਕਾਲ ਤਖਤ ਸਾਹਿਬ ਉਪਰ ਲੰਮੇ ਸਮੇਂ ਤੋਂ ਵੋਟ ਰਾਜਨੀਤੀ ਵਾਲੀਆ ਧਿਰਾਂ ਦਾ ਪ੍ਰਭਾਵ ਰਿਹਾ ਹੈ। ਜਿਸ ਕਰਕੇ ਜ਼ਿਆਦਾਤਰ ਕਾਰਜ ਪ੍ਰਣਾਲੀ ਅਤੇ ਫੈਸਲੇ, ਵੋਟ ਸਿਆਸਤ ਦੇ ਮੁਫਾਦਾਂ ਨੂੰ ਮੁਖ ਰੱਖਕੇ ਤੈਅ ਹੁੰਦੇ ਹਨ ਅਤੇ ਸਿੱਖ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਕਈ ਵਾਰ ਉਲਟ ਜਾ ਕੇ ਵੀ ਭੁਗਤਿਆ ਜਾਂਦਾ ਹੈ। ਇਸਦੀ ਵਜਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸੰਸਥਾਵਾਂ ਦੀ ਭਰੋਸੇਯੋਗਤਾ ਦਾਅ ਤੇ ਲੱਗਦੀ ਰਹਿੰਦੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦਾ ਮੰਥਨ ਕਰਨ ਹਿੱਤ ਪੇਸ਼ ਹੈ।
ਪਿਛਲੇ ਸਮਿਆਂ ਤੋਂ ਲੱਗ ਰਹੇ ਪੰਥਕ ਮੋਰਚਿਆਂ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਬਾਰੇ ਖਾਸ ਪੜਚੋਲ।
ਪਿਛਲੇ ਦਹਾਕੇ ਤੋਂ ਪੰਥਕ ਸਫ਼ਾ ਵਿਚ ਲਗਾਤਾਰ ਇੱਕ ਤੋਂ ਇੱਕ ਮੋਰਚੇ ਚੱਲਦੇ ਆ ਰਹੇ ਹਨ। ਪਿਛਲੇ ਦਹਾਕਿਆਂ ਦੇ ਮੁਕਾਬਲੇ ਇਸ ਦਹਾਕੇ ਵਿਚ ਲੱਗਣ ਵਾਲੇ ਮੋਰਚਿਆਂ ਦੀ ਗਿਣਤੀ ਕਾਫੀ ਵਧੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਵਿਚਾਰ ਚਰਚਾ ਵਿਚ ਬੁਲਾਰਿਆਂ ਵਲੋਂ ਪੰਥਕ ਮੋਰਚਿਆਂ ਦੀ ਕਾਰਗੁਜ਼ਾਰੀ, ਪ੍ਰਾਪਤੀਆਂ ਅਤੇ ਭਵਿਖ ਬਾਰੇ ਨਜ਼ਰੀਏ ਪੇਸ਼ ਕੀਤੇ ਗਏ।
ਸਿੱਖ ਸਿਧਾਂਤਾਂ ਵਿਚ ਮਨਾਹੀ ਦੇ ਬਾਵਜੂਦ ਗੁਰੂ ਦਾ ਸਵਾਂਗ ਰਚਾਉਣ ਵਾਲੀਆਂ ਫ਼ਿਲਮਾਂ ਕਿਉਂ ਬਣਾਈਆਂ ਜਾਂਦੀਆਂ ਹਨ।
ਵਿਚਾਰ ਮੰਚ, ਸੰਵਾਦ ਵਲੋਂ ਟਵਿੱਟਰ ਉਪਰ ਵਿਚਾਰ ਚਰਚਾ ਰੱਖੀ ਗਈ। ਗੁਰੂ ਸਾਹਿਬ ਦੇ ਬਿੰਬ ਨੂੰ ਵਾਰ ਵਾਰ ਚਿਤਰਨ ਕਰਨ ਅਤੇ ਫ਼ਿਲਮ ਵਿੱਚ ਦਿਖਾਉਣ ਦੇ ਅਮਲ ਨੂੰ ਰੋਕਣ ਦੇ ਬਾਵਜੂਦ ਫਿਲਮ ਬਨਾਉਣ ਵਾਲਿਆਂ ਵਲੋਂ ਅਜਿਹੀ ਜਿਦ ਦੇ ਅੜੇ ਰਹਿਣ ਪਿੱਛੇ ਦੀ ਮਾਨਸਿਕਤਾ ਕੀ ਹੈ ?
ਨਵਾਬ ਜੱਸਾ ਸਿੰਘ ਆਹਲੂਵਾਲੀਆ
ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।
ਬਣਾਉਟੀ ਸੰਘਰਸ਼ਾਂ ਦਾ ਕਹਿਰ ਅਤੇ ਕੌਮੀ ਊਰਜਾ
ਸੁਰਜੀਵ ਅਤੇ ਕ੍ਰਿਆਸ਼ੀਲ ਮਨ ਸਦਾ ਹੀ ਸੰਘਰਸ਼ਸ਼ੀਲ ਰਹਿੰਦਾ ਹੈ ਅਤੇ ਇਸੇ ਵਿਚ ਇਸਦਾ ਅਵਚੇਤਨ ਸਕੂਨ ਛੁਪਿਆ ਹੈ ਪਰ ਇਸਦਾ ਦੂਜਾ ਪਹਿਲੂ ਇਹ ਹੈ ਕਿ ਅਸਲ ਸੰਘਰਸ਼ ਦੀ ਅਣਹੋਂਦ ਜਾਂ ਅਸਲ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਨਾ ਹੋਣ ਕਾਰਨ ਸਾਡਾ ਮਨ ਬਣਾਉਟੀ ਸੰਘਰਸ਼ ਜਾਂ ਬੇਲੋੜੇ ਸੰਘਰਸ਼ ਵਿਢ ਲੈਂਦਾ ਹੈ ਅਤੇ ਉਨ੍ਹਾਂ ਵਿਚੋਂ ਅਸਲ ਸੰਘਰਸ਼ ਦੀ ਤੱਸਲੀ ਲੈਕੇ ਜ਼ਿੰਦਗੀ ਬਸਰ ਕਰਨ ਜੋਗਾ ਮਨੋਵਿਗਿਆਨਿਕ ਸੰਤੁਲਨ ਬਣਾਈ ਰੱਖਦਾ ਹੈ।